ਰੇਲਵੇ ਸਟੇਸ਼ਨ 'ਤੇ ਭੁੱਖ ਨਾਲ ਮਰ ਚੁੱਕੀ ਮਾਂ ਦੇ ਕਫ਼ਨ ਨੂੰ ਖਿੱਚ ਕੇ ਜਗਾਉਂਦਾ ਰਿਹਾ ਮਾਸੂਮ ਬੱਚਾ

By Shanker Badra - May 28, 2020 2:05 pm

ਰੇਲਵੇ ਸਟੇਸ਼ਨ 'ਤੇ ਭੁੱਖ ਨਾਲ ਮਰ ਚੁੱਕੀ ਮਾਂ ਦੇ ਕਫ਼ਨ ਨੂੰ ਖਿੱਚ ਕੇ ਜਗਾਉਂਦਾ ਰਿਹਾ ਮਾਸੂਮ ਬੱਚਾ:ਮੁਜ਼ੱਫਰਪੁਰ : ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਦੇ ਕਈ ਹਿੱਸਿਆਂ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਸਮੇਂ ਸੋਸ਼ਲ ਮੀਡੀਆ 'ਤੇ ਦਿਲ ਨੂੰ ਕੰਬਾਉਣ ਵਾਲੀ ਇੱਕ ਵੀਡੀੳ ਵਾਇਰਲ ਹੋ ਰਹੀ ਹੈ। ਜਿਸ 'ਚ ਇੱਕ ਮਾਸੂਮ ਬੱਚਾ ਆਪਣੀ ਮਰੀ ਹੋਈ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਹਾਰ ਦੇ ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਇਕ ਔਰਤ ਨੇ ਗਰਮੀ ਤੇ ਭੁੱਖ ਤੋਂ ਬੇਹਾਲ ਹੋ ਕੇ ਦਮ ਤੋੜ ਦਿੱਤਾ, ਜਿਸਦਾ ਬੱਚਾ ਉਸਦੀ ਚਾਦਰ ਖਿੱਚਦਾ ਰਿਹਾ ਪਰ ਮਾਂ ਨਾ ਉੱਠੀ।

Migrant crisis: Toddler tries to wake up dead mother at railway station ਰੇਲਵੇ ਸਟੇਸ਼ਨ 'ਤੇ ਭੁੱਖ ਨਾਲ ਮਰ ਚੁੱਕੀ ਮਾਂ ਦੇ ਕਫ਼ਨ ਨੂੰ ਖਿੱਚ ਕੇ ਜਗਾਉਂਦਾ ਰਿਹਾ ਮਾਸੂਮ ਬੱਚਾ

ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਪਰਵਾਸੀ ਮਜ਼ਦੂਰ ਪਰਿਵਾਰ ਨਾਲ ਸੀ ਅਤੇ ਉਹ ਸੋਮਵਾਰ ਨੂੰ ਪਰਵਾਸੀਆਂ ਨਾਲ ਸਪੈਸ਼ਲ ਟ੍ਰੇਨ 'ਚ ਮੁਜੱਫਰਪੁਰ ਆਈ ਸੀ ਪਰ ਭਿਆਨਕ ਗਰਮੀ ਨੂੰ ਉਹ ਸਹਿਣ ਨਹੀਂ ਕਰ ਸਕੀ ਤਾਂ ਉਸ ਨੇ ਰੇਲਵੇ ਸਟੇਸ਼ਨ 'ਤੇ ਦਮ ਤੋੜ ਦਿੱਤਾ। ਦੱਸਿਆ ਜਾਂਦਾ ਹੈ ਕਿ ਮਹਿਲਾ ਟ੍ਰੇਨ ਵਿਚ ਖਾਣ ਪੀਣ ਦੀ ਕਮੀ ਅਤੇ ਗਰਮੀ ਹੋਣ ਕਾਰਨ ਬਿਮਾਰ ਹੋ ਗਈ ਸੀ। ਮ੍ਰਿਤਕ ਮਹਿਲਾ ਗੁਜਰਾਤ ਤੋਂ ਆਈ ਸੀ।

Migrant crisis: Toddler tries to wake up dead mother at railway station ਰੇਲਵੇ ਸਟੇਸ਼ਨ 'ਤੇ ਭੁੱਖ ਨਾਲ ਮਰ ਚੁੱਕੀ ਮਾਂ ਦੇ ਕਫ਼ਨ ਨੂੰ ਖਿੱਚ ਕੇ ਜਗਾਉਂਦਾ ਰਿਹਾ ਮਾਸੂਮ ਬੱਚਾ

ਜਦੋਂ ਮ੍ਰਿਤਕਾ ਦੇ ਸਰੀਰ ਨੂੰ ਰੇਲਵੇ ਸਟੇਸ਼ਨ 'ਤੇ ਰੱਖਿਆ ਗਿਆ ਤਾਂ ਮਾਂ ਦੀ ਮੌਤ ਤੋਂ ਅਨਜਾਣ ਮਾਸੂਮ ਆਪਣੀ ਮਾਂ ਦੀ ਲਾਸ਼ 'ਤੇ ਪਾਏ ਗਏ ਕਫਨ ਨਾਲ ਖੇਡਣ ਲੱਗਾ ਅਤੇ ਉਸ ਨੂੰ ਉਠਾਉਣ ਦੀ ਕੋਸ਼ਿਸ ਕਰਨ ਲੱਗਾ । ਇਸ ਦੌਰਾਨ ਇਸ ਘਟਨਾ ਦੀ ਕਿਸੇ ਵੱਲੋਂ ਵੀਡੀੳ ਬਣ ਕੇ ਸੋਸ਼ਲ ਮਿਡੀਆ 'ਤੇ ਪਾਈ ਗਈ। ਇਸ ਟ੍ਰੇਨ ਵਿਚ ਇਕ ਮਾਸੂਮ ਨੇ ਗਰਮੀ ਅਤੇ ਭੁੱਖ ਪਿਆਸ ਕਾਰਨ ਦਮ ਤੋੜ ਦਿੱਤਾ ਸੀ।

Migrant crisis: Toddler tries to wake up dead mother at railway station ਰੇਲਵੇ ਸਟੇਸ਼ਨ 'ਤੇ ਭੁੱਖ ਨਾਲ ਮਰ ਚੁੱਕੀ ਮਾਂ ਦੇ ਕਫ਼ਨ ਨੂੰ ਖਿੱਚ ਕੇ ਜਗਾਉਂਦਾ ਰਿਹਾ ਮਾਸੂਮ ਬੱਚਾ

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਰਕੇ ਲੱਗੇ ਲਾਕਡਾਊਨ ਨੇ ਸਭ ਤੋਂ ਜਿਆਦਾ ਦੁੱਖ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤਾ ਹੈ ਤੇ ਉਨ੍ਹਾਂ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਚੁੱਕਾ ਹੈ। ਇੱਕ ਪਾਸੇ ਸਰਕਾਰਾਂ ਅਜੇ ਵੀ ਮਜ਼ਦੂਰਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀਆਂ ਹਨ ਪਰ ਦੂਜੇ ਪਾਸੇ ਦੋ ਮਹੀਨਿਆਂ ਤੋਂ ਸੜਕਾਂ 'ਤੇ ਆਪਣੀਆਂ ਜਾਨ ਗਵਾ ਰਹੇ ਹਨ।
-PTCNews

adv-img
adv-img