ਅੰਮ੍ਰਿਤਸਰ ‘ਚ ਭੁੱਖਮਾਰੀ ਤੋਂ ਪ੍ਰੇਸ਼ਾਨ ਪ੍ਰਵਾਸੀ ਮਜ਼ਦੂਰ ਅੱਜ ਫ਼ਿਰ ਬਿਜਲੀ ਦੇ ਟਾਵਰ ‘ਤੇ ਚੜ੍ਹਿਆ , ਪ੍ਰਸ਼ਾਸਨ ਨੂੰ ਪਈਆਂ ਭਾਜੜਾਂ  

migrant-laborer-climbs-power-tower-in-amritsar
ਅੰਮ੍ਰਿਤਸਰ 'ਚ ਭੁੱਖਮਾਰੀ ਤੋਂ ਪ੍ਰੇਸ਼ਾਨ ਪ੍ਰਵਾਸੀ ਮਜ਼ਦੂਰ ਅੱਜ ਫ਼ਿਰ ਬਿਜਲੀ ਦੇ ਟਾਵਰ 'ਤੇ ਚੜ੍ਹਿਆ , ਪ੍ਰਸ਼ਾਸਨ ਨੂੰ ਪਈਆਂ ਭਾਜੜਾਂ  

ਅੰਮ੍ਰਿਤਸਰ ‘ਚ ਭੁੱਖਮਾਰੀ ਤੋਂ ਪ੍ਰੇਸ਼ਾਨ ਪ੍ਰਵਾਸੀ ਮਜ਼ਦੂਰ ਅੱਜ ਫ਼ਿਰ ਬਿਜਲੀ ਦੇ ਟਾਵਰ ‘ਤੇ ਚੜ੍ਹਿਆ , ਪ੍ਰਸ਼ਾਸਨ ਨੂੰ ਪਈਆਂ ਭਾਜੜਾਂ  :ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਮ ਤਲਾਈ ਚੌਂਕ ਸਥਿਤ ਇੱਕ ਪ੍ਰਵਾਸੀ ਮਜ਼ਦੂਰ ਭੁੱਖਮਾਰੀ ਦੇ ਕਾਰਨ ਮੁੜ ਬਿਜਲੀ ਦੇ ਟਾਵਰ ‘ਤੇ ਚੜ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀਆਂ ਭਾਜੜਾਂ ਪੈ ਗਈਆਂ ਹਨ। ਉਸ ਵਿਅਕਤੀ ਨੂੰ ਉਤਾਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਪਹੁੰਚਿਆ ਹੈ।

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਸ ਵਿਅਕਤੀ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਪਤਾ ਚੱਲਦਿਆਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ। ਇਸ ਮੌਕੇ ਪ੍ਰਸ਼ਾਸਨ ਨੇ ਬਿਜਲੀ ਬੰਦ ਕਰਵਾ ਦਿੱਤੀ ਹੈ।

ਦੱਸ ਦੇਈਏ ਕਿ ਇਹ ਪ੍ਰਵਾਸੀ ਮਜ਼ਦੂਰ 30 ਅਪ੍ਰੈਲ ਨੂੰ ਵੀ ਰਾਸ਼ਨ ਅਤੇ ਖਾਣਾ ਨਾ ਮਿਲਣ ਕਰਕੇ ਟਾਵਰ ‘ਤੇ ਚੜਿਆ ਸੀ ਪਰ ਪੁਲਿਸ ਨੇ ਵਿਅਕਤੀ ਨੂੰ ਪੈਸੇ ਅਤੇ ਰਾਸ਼ਨ ਦੇਣ ਦਾ ਲਾਲਚ ਦੇ ਕੇ ਉਤਾਰ ਲਿਆ ਸੀ। ਓਥੇ ਟਾਵਰ ਦੇ ਸਿਖਰ ‘ਤੇ ਚੜੇ ਪ੍ਰਵਾਸੀ ਮਜ਼ਦੂਰ ਨੂੰ ਉਤਾਰਨ ਲਈ ਸਵੈਟ ਦਾ ਕਮਾਂਡੋ ਨੇੜੇ ਪਹੁੰਚ ਗਿਆ ਹੈ।
-PTCNews