ਪ੍ਰਵਾਸੀ ਮਜ਼ਦੂਰ ਨੇ ਨਜਾਇਜ਼ ਪ੍ਰੇਮ ਸਬੰਧਾ ਨੂੰ ਲੈ ਕੇ ਪਤਨੀ ਦੇ ਪ੍ਰੇਮੀ ਦਾ ਡੰਡੇ ਮਾਰ ਕੀਤਾ ਕਤਲ
ਗੜ੍ਹਸ਼ੰਕਰ, 15 ਅਪ੍ਰੈਲ 2022: ਪਹਾੜੀ ਖ਼ਿੱਤੇ ਦੇ ਪਿੰਡ ਮੈਲੀ ਦੇ ਬਾਹਰ ਇੱਕ ਪ੍ਰਵਾਸੀ ਮਜ਼ਦੂਰ ਨੇ ਨਾਜਾਇਜ਼ ਪ੍ਰੇਮ ਸਬੰਧਾ ਦੇ ਚਲਦੇ ਹੋਏ ਝਗੜੇ 'ਚ ਪਤਨੀ ਦੇ ਪ੍ਰੇਮੀ ਦਾ ਡੰਡੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲੋਕਾਂ ਨੇ ਇੱਕਠੇ ਹੋ ਕੇ ਤੁੰਰਤ ਕਾਤਲ ਪਤੀ ਨੂੰ ਕਾਬੂ ਕੀਤਾ 'ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਵੀ ਪੜ੍ਹੋ: ਜਲੰਧਰ ਦੀ ਬਦਰੀ ਕਲੋਨੀ 'ਚ ਪੁਲਿਸ ਨੇ ਕੀਤੀ ਰੇਡ, ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼ ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਆਪਣੇ ਕਬਜੇ ਵਿਚ ਲੈ ਕੇ ਕਥਿਤ ਦੋਸ਼ੀ ਵਿਰੁੱਧ ਕਤਲ ਦਾ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰੰਗ ਦੀ ਪਤਨੀ ਜੰਜੇ ਬਖ਼ਸੀ ਪੁੱਤਰ ਬੁੱਧਣ ਬਖ਼ਸੀ ਵਾਸੀ ਝਾਰੰਖਡ ਹਾਲ ਵਾਸੀ ਮੈਲੀ ਨੇ ਦੱਸਿਆ ਕਿ ਉਸ ਦਾ ਵਿਆਹ ਦਸ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਪੰਜ ਬੱਚੇ ਹਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉੱਧਰ ਹੀ ਸ਼ਰਾਬ ਪੀ ਕੇ ਉਸ ਨੂੰ ਹਰ ਰੋਜ ਮਾਰਦਾ ਕੁੱਟਦਾ ਹੁੰਦਾ ਸੀ ਜਿਸ ਕਾਰਨ ਉਹ ਬਹੁਤ ਤੰਗ ਸੀ। ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਮਾਰ ਕੁੱਟ ਤੋਂ ਤੰਗ ਆ ਕੇ ਝਾਰਖੰਡ ਤੋਂ ਇੱਥੇ ਮੈਲੀ ਦੋ ਸਾਲ ਪਹਿਲਾਂ ਅਨੂਪ ਪੁੱਤਰ ਪੰਚਨਨ ਵਾਸੀ ਝਾਰਖ਼ਡ ਹਾਲ ਵਾਸੀ ਮੈਲੀ ਨਾਲ ਆ ਕੇ ਬਲਵਿੰਦਰ ਸਿੰਘ ਦੇ ਘਰ ਰਹਿਣ ਲੱਗ ਪਈ ਅਤੇ ਉਸ ਦੇ ਇੱਕ ਬੱਚਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜੰਜੇ ਵੀ ਉਸ ਦੇ ਪਿੱਛੇ ਆ ਗਿਆ ਅਤੇ ਲੜਾਈ ਝਗੜਾ ਕਰਨ ਲੱਗ ਪਿਆ। ਕੁੱਝ ਦਿਨ ਪਹਿਲਾਂ ਵੀ ਉਸ ਨੇ ਧਮਕੀ ਦਿੱਤੀ ਸੀ। ਉਸ ਨੇ ਦੱਸਿਆ ਕਿ ਅੱਜ ਦੁਪਹਿਰੇ ਇੱਕ ਵਜੇ ਉਸ ਦਾ ਦੂਜਾ ਪਤੀ ਅਨੂਪ ਅਤੇ ਉਹ ਪਰਿਵਾਰ ਸਮੇਤ ਖ਼ੇਤਾਂ ਵਿੱਚੋਂ ਕਣਕ ਵੱਢ ਕੇ ਘਰ ਰੋਟੀ ਖ਼ਾਣ ਲਈ ਆਪਣੇ ਮੋਟਰਸਾਈਕਲ ਨੰਬਰ ਪੀਬੀ 07 ਕਿਊ 3350 'ਤੇ ਸਵਾਰ ਹੋ ਕੇ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿਚ ਪਹਿਲਾਂ ਹੀ ਝਾੜੀਆਂ ਵਿਚ ਲੁਕ ਕੇ ਬੈਠੇ ਹੋਏ ਜੰਜੇ ਨੇ ਮੋਟੇ ਡੰਡਿਆਂ ਨਾਲ ਅਨੂਪ 'ਤੇ ਹਮਲਾ ਕਰ ਦਿੱਤਾ। ਉਹ ਸਾਰੇ ਮੋਟਰ ਸਾਈਕਲ ਤੋਂ ਡਿੱਗ ਪਏ ਤਾਂ ਜੰਜੇ ਨੇ ਉਸ ਦੇ ਦੂਜੇ ਪਤੀ ਦੇ ਸਿਰ ਵਿਚ ਡੰਡਿਆਂ ਨਾਲ ਜਬਰਦਸਤ ਹਮਲਾ ਕਰ ਦਿੱਤਾ ਜਿਸ ਕਾਰਨ ਸਿਰ ਵਿਚ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੋਂ ਲੰਘ ਰਹੇ ਲੋਕਾਂ ਨੇ ਤੁੰਰਤ ਜੰਜੇ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਹ ਵੀ ਪੜ੍ਹੋ: PRTC ਦੀ ਬੱਸ ਅਤੇ ਕੈਂਟਰ ਵਿਚਾਲੇ ਹੋਈ ਸਿੱਧੀ ਟੱਕਰ, ਕਈ ਸਵਾਰੀਆਂ ਹੋਈਆਂ ਜ਼ਖ਼ਮੀ ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰਕੇ ਲਾਸ਼ ਕਬਜ਼ੇ ਵਿਚ ਲੈ ਕੇ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਮੁਖ਼ੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਦੋਸ਼ੀ ਕੋਲੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ। -PTC News