Fri, Apr 19, 2024
Whatsapp

#LockDown: ਢਿੱਡ ਦੀ ਭੁੱਖ ਨੇ ਸਾਰੇ ਰੰਗ ਦਿਖਾ ਦਿੱਤੇ,ਪ੍ਰਵਾਸੀ ਮਜ਼ਦੂਰ ਜੰਗਲਾਂ 'ਚ ਰਹਿਣ ਲਈ ਮਜ਼ਬੂਰ

Written by  Shanker Badra -- March 28th 2020 07:08 PM
#LockDown: ਢਿੱਡ ਦੀ ਭੁੱਖ ਨੇ ਸਾਰੇ ਰੰਗ ਦਿਖਾ ਦਿੱਤੇ,ਪ੍ਰਵਾਸੀ ਮਜ਼ਦੂਰ ਜੰਗਲਾਂ 'ਚ ਰਹਿਣ ਲਈ ਮਜ਼ਬੂਰ

#LockDown: ਢਿੱਡ ਦੀ ਭੁੱਖ ਨੇ ਸਾਰੇ ਰੰਗ ਦਿਖਾ ਦਿੱਤੇ,ਪ੍ਰਵਾਸੀ ਮਜ਼ਦੂਰ ਜੰਗਲਾਂ 'ਚ ਰਹਿਣ ਲਈ ਮਜ਼ਬੂਰ

#LockDown: ਢਿੱਡ ਦੀ ਭੁੱਖ ਨੇ ਸਾਰੇ ਰੰਗ ਦਿਖਾ ਦਿੱਤੇ,ਪ੍ਰਵਾਸੀ ਮਜ਼ਦੂਰ ਜੰਗਲਾਂ 'ਚ ਰਹਿਣ ਲਈ ਮਜ਼ਬੂਰ:ਨੰਗਲ:ਕੋਰੋਨਾ ਵਾਇਰਸ ਪੰਜਾਬ ਵਿੱਚ ਕਰਫ਼ਿਊ ਲੱਗਣ ਕਾਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 21 ਦਿਨਾਂ ਦੇ ਲੌਕਡਾਊਨ ਤੋਂ ਬਾਅਦ ਜਿੱਥੇ ਹਜ਼ਾਰਾਂ ਮਜ਼ਦੂਰ ਆਪਣੇ ਘਰਾਂ ਲਈ ਪੈਦਲ ਹੀ ਨਿੱਕਲ ਰਹੇ ਹਨ। ਓਥੇ ਹੀ ਕਈ ਪ੍ਰਵਾਸੀ ਮਜ਼ਦੂਰ ਜੰਗਲਾਂ ਦੇ ਵਿੱਚ ਰਹਿਣ ਲਈ ਮਜ਼ਬੂਰ ਹਨ ,ਕਿਉਂਕਿ ਲਾਕਡਾਊਨ ਕਾਰਨ ਸਭ ਤੋਂ ਵੱਧ ਪ੍ਰਭਾਵ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ 'ਤੇ ਪੈ ਰਿਹਾ ਹੈ। [caption id="attachment_398113" align="aligncenter" width="300"]Migrant workers forced to live in forests, amid Punjab Curfew and nationwide lockdown #LockDown: ਢਿੱਡ ਦੀ ਭੁੱਖ ਨੇ ਸਾਰੇ ਰੰਗ ਦਿਖਾ ਦਿੱਤੇ,ਪ੍ਰਵਾਸੀ ਮਜ਼ਦੂਰ ਜੰਗਲਾਂ 'ਚ ਰਹਿਣ ਲਈ ਮਜ਼ਬੂਰ[/caption] ਹਿਮਾਚਲ -ਪੰਜਾਬ ਦੀਸਰਹੱਦ ਨਾਲ ਲੱਗਦੇ ਨੰਗਲ ਸ਼ਹਿਰ ਅਤੇ ਸ਼ਹਿਰ ਨਾਲ ਲੱਗਦੇਹਿਮਾਚਲ ਇਲਾਕੇ ਵਿੱਚ ਕਈ ਸੈਂਕੜੇਪ੍ਰਵਾਸੀ ਮਜ਼ਦੂਰ ਕੰਮ ਕਰਨ ਲਈ ਪਹੁੰਚਦੇ ਹਨ ਪਰ ਹਾਲਾਤ ਹੁਣ ਇਹ ਬਣ ਚੁੱਕੇ ਹਨ ਕਿ ਇਹ ਪ੍ਰਵਾਸੀ ਮਜ਼ਦੂਰ ਕਿਰਾਇਆ ਨਾ ਹੋਣ ਕਰਕੇ ਆਪਣੇ ਕਿਰਾਏ ਦੇ ਮਕਾਨ ਛੱਡ ਕੇ ਨੰਗਲ ਪਹੁੰਚ ਚੁੱਕੇ ਹਨ,ਜਦਕਿ ਕੁੱਝ ਮਜ਼ਦੂਰ ਪੈਦਲ ਹੀ ਨੰਗਲ ਤੋਂ ਲਖਨਾਊ ਜਾਂ ਸਹਾਰਨਪੁਰ ਵੱਲ ਨਿਕਲ ਚੁੱਕੇ ਹਨ। [caption id="attachment_398112" align="aligncenter" width="300"]Migrant workers forced to live in forests, amid Punjab Curfew and nationwide lockdown #LockDown: ਢਿੱਡ ਦੀ ਭੁੱਖ ਨੇ ਸਾਰੇ ਰੰਗ ਦਿਖਾ ਦਿੱਤੇ,ਪ੍ਰਵਾਸੀ ਮਜ਼ਦੂਰ ਜੰਗਲਾਂ 'ਚ ਰਹਿਣ ਲਈ ਮਜ਼ਬੂਰ[/caption] ਉਨ੍ਹਾਂ ਦਾ ਮੰਨਣਾ ਹੈ ਕਿ ਉਹ ਕਦੇ ਤਾਂ ਘਰ ਪਹੁੰਚਗੇ ਹਾਲਾਂਕਿ ਉਨ੍ਹਾਂ ਦਾ ਕਹਿੰਣਾ ਹੈ ਕਿ ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਦੀ ਦਿਹਾੜੀ ਵੀ ਨਹੀਂ ਦਿੱਤੀ, ਜਿਸ ਕਾਰਨ ਉਹ ਪੈਦਲ ਹੀ ਆਪਣੇ ਘਰ ਵੱਲ ਨਿਕਲ ਚੁੱਕੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਖ਼ਤਰਾ ਹੈ ਕਿ ਕਿਤੇ ਉਹ ਇਥੇ ਭੁੱਖੇ ਨਾ ਮਰ ਜਾਣ। ਇਸ ਦੌਰਾਨ ਕਈ ਸਮਾਜਸੇਵੀ ਸੰਸਥਾ ਨੇ ਲੰਗਰ ਵੀ ਲਗਾਏ ਹਨ ਪਰ ਉਹ ਘਰ ਦੀ ਚਿੰਤਾ ਦੇ ਨਾਲ ਪੈਦਲ ਹੀ ਆਪਣੇ ਘਰ ਵੱਲ ਯੂਪੀ ਅਤੇ ਬਿਹਾਰ ਵੱਲ ਨਿਕਲ ਚੁੱਕੇ ਹਨ। [caption id="attachment_398114" align="aligncenter" width="300"]Migrant workers forced to live in forests, amid Punjab Curfew and nationwide lockdown #LockDown: ਢਿੱਡ ਦੀ ਭੁੱਖ ਨੇ ਸਾਰੇ ਰੰਗ ਦਿਖਾ ਦਿੱਤੇ,ਪ੍ਰਵਾਸੀ ਮਜ਼ਦੂਰ ਜੰਗਲਾਂ 'ਚ ਰਹਿਣ ਲਈ ਮਜ਼ਬੂਰ[/caption] ਜਦੋਂ ਉਹ ਸਾਰੇ ਪ੍ਰਵਾਸੀ ਮਜ਼ਦੂਰ ਨੰਗਲਸਰਹੱਦ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ ਹੈ। ਜਿਸ ਕਾਰਨ ਉਹ ਮਿਨਤਾਂ ਤਰਲੇ ਕਰਦੇ ਕਿਸੇ ਤਰੀਕੇ ਨਾਲ ਉਥੋਂ ਆਏ ਅਤੇ ਇਹ ਲੋਕ ਪੰਜਾਬ ਵਿੱਚ ਨੰਗਲ ਨਹਿਰ ਤੋਂ ਪਟੜੀ ਦੇ ਨਾਲ ਪੈਦਲ ਚੱਲ ਪਏ ਤਾਂ ਜੋ ਉਨ੍ਹਾਂ ਨੂੰ ਨਹਿਰ ਦੀ ਪਟੜੀ 'ਤੇ ਘੱਟ ਲੋਕ ਦੇਖ ਸਕਣ। ਇਸ ਕਰਕੇ ਉਨ੍ਹਾਂ ਨੇ ਸੜਕ ਛੱਡ ਕੇ ਪਟੜੀ ਦਾ ਰਸਤਾ ਚੁਣਿਆ ਹੈ। -PTCNews


Top News view more...

Latest News view more...