ਮਸ਼ਹੂਰ ਗਾਇਕ ਮੀਕਾ ਸਿੰਘ ਦੇ ਘਰੋਂ ਗਹਿਣੇ ਤੇ ਲੱਖਾਂ ਦਾ ਨਕਦੀ ਹੋਈ ਚੋਰੀ

singer Mika Singh Home Ornaments And one lakh Cash Theft

ਮਸ਼ਹੂਰ ਗਾਇਕ ਮੀਕਾ ਸਿੰਘ ਦੇ ਘਰੋਂ ਗਹਿਣੇ ਤੇ ਲੱਖਾਂ ਦਾ ਨਕਦੀ ਹੋਈ ਚੋਰੀ:ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਦੇ ਮੁੰਬਈ ਵਾਲੇ ਘਰ ਵਿੱਚ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ ਹੋਣ ਦੀ ਖ਼ਬਰ ਮਿਲੀ ਹੈ।ਇਸ ਮਾਮਲੇ ‘ਚ ਮੀਕਾ ਨੇ ਮੁੰਬਈ ਦੇ ਓਸ਼ਿਵਾਰਾ ਪੁਲਿਸ ਸਟੇਸ਼ਨ ‘ਚ ਐਫਆਈਆਰ ਦਰਜ ਕਰਵਾ ਦਿੱਤੀ ਹੈ।ਪੁਲਿਸ ਮੁਤਾਬਿਕ ਮੀਕਾ ਦੇ ਘਰ ਐਤਵਾਰ ਨੂੰ ਦੁਪਹਿਰ ਦੋ ਵਜੇ ਦੇ ਕਰੀਬ ਚੋਰੀ ਹੋਈ।ਉਨ੍ਹਾਂ ਦੇ ਘਰ ਤੋਂ ਕਰੀਬ 2 ਲੱਖ ਰੁਪਏ ਦੇ ਗਹਿਣੇ ਤੇ ਇੱਕ ਲੱਖ ਦੀ ਨਕਦੀ ਚੋਰੀ ਹੋਈ ਹੈ।ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਜ਼ਰੀਏ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਜਾਣਕਾਰੀ ਅਨੁਸਾਰ ਜਾਂਚ ਵਿਚ 27 ਸਾਲਾ ਅੰਕਿਤ ਵਸਨ ਦਾ ਨਾਂ ਆ ਰਿਹਾ ਹੈ।

ਦਿੱਲੀ ਦਾ ਇਕ ਨਿਵਾਸੀ ਅੰਕਿਤ ਮੀਕਾ ਦੇ ਪ੍ਰਾਜੈਕਟਾਂ ਅਤੇ ਲਾਈਵ ਸ਼ੋਅ ‘ਚ ਮਦਦ ਕਰਦੇ ਸਨ।ਉਹ ਕਰੀਬ 10 ਸਾਲਾਂ ਤੋਂ ਮੀਕਾ ਦੇ ਨਾਲ ਕੰਮ ਕਰ ਰਿਹਾ ਸੀ।ਪੁਲਿਸ ਨੇ ਦੱਸਿਆ ਗਿਆ ਕਿ ਅੰਕਿਤ ਮੀਕਾ ਦੇ ਅੰਧੇਰੀ ਵਾਲੇ ਸਟੂਡੀਓ ‘ਚ ਰਿਹਾ ਕਰਦਾ ਸੀ।ਇੱਥੋਂ ਤੱਕ ਕਿ ਬਿਲਡਿੰਗ ਦਾ ਚੌਂਕੀਦਾਰ ਵੀ ਅੰਕਿਤ ਨੂੰ ਪਹਿਚਾਣਦਾ ਸੀ।ਹੁਣ ਇਸ ਮਾਮਲੇ ਚ ਸੈਕਸ਼ਨ 381 ਦੀ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
-PTCNews