Advertisment

ਅਮਰੀਕਾ ਦੀ ਲਾਈਟਵੇਟ ਮੁੱਕੇਬਾਜ਼ ਮਿਕੇਲਾ ਮੇਅਰ ਦਾ ਟੁੱਟਿਆ ਸੁਪਨਾ, ਮੁਕਾਬਲੇ ਤੋਂ 2 ਦਿਨ ਪਹਿਲਾਂ ਨਿਕਲੀ ਕੋਰੋਨਾ ਪਾਜ਼ੀਟਿਵ    

author-image
Shanker Badra
Updated On
New Update
ਅਮਰੀਕਾ ਦੀ ਲਾਈਟਵੇਟ ਮੁੱਕੇਬਾਜ਼ ਮਿਕੇਲਾ ਮੇਅਰ ਦਾ ਟੁੱਟਿਆ ਸੁਪਨਾ, ਮੁਕਾਬਲੇ ਤੋਂ 2 ਦਿਨ ਪਹਿਲਾਂ ਨਿਕਲੀ ਕੋਰੋਨਾ ਪਾਜ਼ੀਟਿਵ    
Advertisment
ਅਮਰੀਕਾ ਦੀ ਲਾਈਟਵੇਟ ਮੁੱਕੇਬਾਜ਼ ਮਿਕੇਲਾ ਮੇਅਰ ਦਾ ਟੁੱਟਿਆ ਸੁਪਨਾ, ਮੁਕਾਬਲੇ ਤੋਂ 2 ਦਿਨ ਪਹਿਲਾਂ ਨਿਕਲੀ ਕੋਰੋਨਾ ਪਾਜ਼ੀਟਿਵ  :ਵਾਸ਼ਿੰਗਟਨ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਅਮਰੀਕਾ ਦੀ ਲਾਈਟਵੇਟ ਮੁੱਕੇਬਾਜ਼ ਮਿਕੇਲਾ ਮੇਅਰਨੂੰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਕਾਰਨ ਉਹ ਦੋ ਦਿਨਾਂ ਬਾਅਦ ਹੋਣ ਵਾਲੇ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਸਕਦੀ, ਜੋ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਲਾਸ ਵੇਗਾਸ ਵਿਚ ਹੁਣ ਵਾਲਾ ਪ੍ਰਮੁੱਖ ਮੁੱਕੇਬਾਜ਼ ਮੁਕਾਬਲਾ ਸੀ। publive-image ਮਿਕੇਲਾ ਮੇਅਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹਨਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਉਹਨਾਂ ਨੇ ਮੰਗਲਵਾਰ ਨੂੰ ਐੱਮ.ਜੀ.ਐਫ ਗ੍ਰੈਂਡ ਗਾਰਡਨ ਐਰੇਨਾ ਵਿਚ ਹੈਲੇਨ ਜੋਸੇਫ ਨਾਲ ਭਿੜਣਾ ਸੀ। ਉਹਨਾਂ ਨੇ ਪੇਸ਼ੇਵਰ ਸਰਕੈਟ 'ਤੇ ਅਜੇ ਤੱਕ 12 ਮੁਕਾਬਲੇ ਲੜੇ ਹਨ 'ਤੇ ਸਾਰਿਆਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਇਹਨਾਂ ਵਿਚ ਪੰਜ ਮੁਕਾਬਲੇ ਉਹਨਾਂ ਨੇ ਨੋਕਆਊਟ 'ਚ ਜਿੱਤੇ ਹਨ। publive-image ਇਸ ਮੁੱਕੇਬਾਜ ਨੇ ਕਿਹਾ ਕਿ ਸ਼ਨੀਵਾਰ ਨੂੰ ਉਸਦੇ ਟੈਸਟ ਦੀ ਜਾਂਚ ਹੋਈ ਹੈ , ਜਿਸ ਵਿਚ ਉਹ ਕੋਰੋਨਾ ਸੰਕ੍ਰਮਿਤ ਪਾਈ ਗਈ ਹੈ। ਉਸਨੇ ਕਿਹਾ, ‘ਮੇਰੀ ਟੀਮ ਦੇ ਹੋਰ ਮੈਂਬਰਾਂ ਦੀ ਜਾਂਚ ਦੇ ਨਤੀਜੇ‘ ਨੇਗੈਟਿਵ ’ਆਏ ਹਨ। ਮੈਂ ਤੁਹਾਡੇ ਸਾਰਿਆਂ ਲਈ ਮੁੱਕੇਬਾਜ਼ੀ ਵਿਚ ਵਾਪਿਸ ਆਉਣ ਸੰਬੰਧੀ ਬਹੁਤ ਉਤਸੁਕ ਸੀ ਪਰ ਹੁਣ ਮੈਂ ਬੁਹਤ ਉਦਾਸ ਹਾਂ। -PTCNews-
coronavirus mikaela-mayer
Advertisment

Stay updated with the latest news headlines.

Follow us:
Advertisment