ਚੋਣਾਂ ਖਤਮ ਹੁੰਦੇ ਹੀ ਦੁੱਧ ਦੇ ਵਧੇ ਭਾਅ, ਲੋਕਾਂ ਦੀ ਜੇਬ੍ਹ 'ਤੇ ਪਵੇਗਾ ਅਸਰ !!

By Jashan A - May 20, 2019 6:05 pm

ਚੋਣਾਂ ਖਤਮ ਹੁੰਦੇ ਹੀ ਦੁੱਧ ਦੇ ਵਧੇ ਭਾਅ, ਲੋਕਾਂ ਦੀ ਜੇਬ੍ਹ 'ਤੇ ਪਵੇਗਾ ਅਸਰ !!,ਨਵੀਂ ਦਿੱਲੀ: ਬੀਤੇ ਦਿਨ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਖਤਮ ਹੋਇਆ ਹੈ। ਜਿਸ ਤੋਂ ਬਾਅਦ ਬੀਤੀ ਸ਼ਾਮ Exit poll ਵੀ ਆ ਗਏ, ਜਿਸ ਤੋਂ ਬਾਅਦ ਇੱਕ ਵਾਰ ਫਿਰ NDA ਸਰਕਾਰ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉਥੇ ਹੀ ਚੋਣਾਂ ਖਤਮ ਹੁੰਦਿਆਂ ਹੀ ਦੇਸ਼ ਭਰ ਵਿਚ ਦੁੱਧ ਦੇ ਭਾਅ ਵਧਣੇ ਸ਼ੁਰੂ ਹੋ ਗਏ ਹਨ।

amul ਚੋਣਾਂ ਖਤਮ ਹੁੰਦੇ ਹੀ ਦੁੱਧ ਦੇ ਵਧੇ ਭਾਅ, ਲੋਕਾਂ ਦੀ ਜੇਬ੍ਹ 'ਤੇ ਪਵੇਗਾ ਅਸਰ !!

ਹੋਰ ਪੜ੍ਹੋ:ਹਿਮਾਚਲ ਦੇ ਬਿਲਾਸਪੁਰ ‘ਚ ਬੱਸ ਡਿੱਗੀ ਖੱਡ ‘ਚ, 1 ਦੀ ਮੌਤ 16 ਗੰਭੀਰ ਜ਼ਖਮੀ

ਜਿਸ ਦੌਰਾਨ ਅਮੁਲ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕੀਤਾ ਹੈ। ਨਵੀਂਆਂ ਕੀਮਤਾਂ 21 ਮਈ ਮੰਗਲਵਾਰ ਤੋਂ ਲਾਗੂ ਹੋ ਰਹੀਆਂ ਹਨ।


ਦੁੱਧ ਦੇ ਰੇਟ ਵਧਣ ਦਾ ਮੁੱਖ ਕਾਰਨ ਜਾਨਵਰਾਂ ਨੂੰ ਦਿੱਤਾ ਜਾਣ ਵਾਲਾ ਚਾਰਾ ਹੈ, ਜੋ ਕਾਫੀ ਮਹਿੰਗਾ ਹੋ ਗਿਆ ਹੈ।

ਹੋਰ ਪੜ੍ਹੋ:3 ਸਾਲਾ ਬੱਚੇ ਨੇ ਮਰਨ ਤੋਂ ਬਾਅਦ 3 ਲੋਕਾਂ ਨੂੰ ਦਿੱਤਾ ਜੀਵਨ ਦਾਨ ,ਦੁਨੀਆਂ ਭਰ ‘ਚ ਪੈਦਾ ਕੀਤੀ ਮਿਸਾਲ

amul ਚੋਣਾਂ ਖਤਮ ਹੁੰਦੇ ਹੀ ਦੁੱਧ ਦੇ ਵਧੇ ਭਾਅ, ਲੋਕਾਂ ਦੀ ਜੇਬ੍ਹ 'ਤੇ ਪਵੇਗਾ ਅਸਰ !!

ਕਿਸਾਨਾਂ ਨੇ ਆਪਣੇ ਜਾਨਵਰਾਂ ਨੂੰ ਚਾਰਾ ਖਵਾਉਣਾ ਘੱਟ ਕਰ ਦਿੱਤਾ ਹੈ।ਅਮੂਲ ਡੇਅਰੀ ਨੇ ਲਗਭਗ ਇਕ ਹਫਤਾ ਪਹਿਲਾਂ ਹੀ ਦੁੱਧ ਦਾ ਖਰੀਦ ਮੁੱਲ ਵਧਾ ਦਿੱਤਾ ਸੀ। ਅਮੂਲ ਨੇ ਮੱਝ ਦਾ ਦੁੱਧ ਦੇ ਕਿਲੋ ਫੈਟ ਦਾ ਭਾਅ 10 ਰੁਪਏ ਵਧਾ ਦਿੱਤਾ ਹੈ ਜਦੋਂਕਿ ਗਾਂ ਦੇ ਦੁੱਧ 'ਚ ਇਕ ਕਿਲੋ ਫੈਟ ਦਾ ਭਾਅ 10 ਰੁਪਏ ਵਧਾ ਦਿੱਤਾ ਸੀ।

-PTC News

adv-img
adv-img