ਮਥੁਰਾ ‘ਚ ਦਾਦੀ ਨਾਲ ਖੇਤਾਂ ‘ਚ ਚਾਰਾ ਲੈਣ ਗਈ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ

Minor gang-raped by three man in Mathura
ਮਥੁਰਾ 'ਚ ਦਾਦੀ ਨਾਲ ਖੇਤਾਂ 'ਚ ਚਾਰਾ ਲੈਣ ਗਈ ਨਾਬਾਲਗ ਲੜਕੀ ਨਾਲਸਮੂਹਿਕ ਜਬਰ ਜਨਾਹ 

ਮਥੁਰਾ ‘ਚ ਦਾਦੀ ਨਾਲ ਖੇਤਾਂ ‘ਚ ਚਾਰਾ ਲੈਣ ਗਈ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ:ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਬੇਹੋਸ਼ੀ ਦੀ ਹਾਲਤ ਵਿੱਚ ਜੰਗਲ ‘ਚੋਂ ਇੱਕ ਨਾਬਾਲਗ ਲੜਕੀ ਮਿਲਣ ‘ਤੇ ਸਨਸਨੀ ਫੈਲ ਗਈ ਹੈ। ਜਦੋਂ ਲੜਕੀ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਤਿੰਨ ਵਿਅਕਤੀਆਂ ਨੇ ਗੈਂਗਰੇਪ ਕੀਤਾ ਹੈ। ਪਿੰਡ ਵਾਸੀਆਂ ਦੀ ਸੂਚਨਾ ‘ਤੇ ਮੌਕੇ’ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Minor gang-raped by three man in Mathura
ਮਥੁਰਾ ‘ਚ ਦਾਦੀ ਨਾਲ ਖੇਤਾਂ ‘ਚ ਚਾਰਾ ਲੈਣ ਗਈ ਨਾਬਾਲਗ ਲੜਕੀ ਨਾਲਸਮੂਹਿਕ ਜਬਰ ਜਨਾਹ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੁਰੀਰ ਥਾਣਾ ਖੇਤਰ ਦੇ ਇਕ ਪਿੰਡ ਦੀ ਹੈ ,ਜਿਥੇ ਇੱਕ ਨਾਬਾਲਗ ਲੜਕੀਆਪਣੀ ਦਾਦੀ ਨਾਲ ਪਸ਼ੂਆਂ ਲਈ ਚਾਰਾ ਲੈਣ ਲਈ ਖੇਤਾਂ ਵਿੱਚ ਗਈ ਸੀ। ਦਾਦੀ ਅਤੇ ਲੜਕੀ  ਦੋਵੇਂ ਕੁਝ ਦੂਰੀ ‘ਤੇ ਖੇਤਾਂ’ ਵਿੱਚ ਚਾਰਾ ਕੱਟ ਰਹੇ ਸਨ। ਇਸ ਦੌਰਾਨ ਤਿੰਨ ਲੋਕਾਂ ਨੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਸਮੂਹਿਕ ਜ਼ਬਰ ਜਨਾਹ ਕੀਤਾ ਹੈ।

Minor gang-raped by three man in Mathura
ਮਥੁਰਾ ‘ਚ ਦਾਦੀ ਨਾਲ ਖੇਤਾਂ ‘ਚ ਚਾਰਾ ਲੈਣ ਗਈ ਨਾਬਾਲਗ ਲੜਕੀ ਨਾਲਸਮੂਹਿਕ ਜਬਰ ਜਨਾਹ

ਜਿਸ ਤੋਂ ਬਾਅਦ ਪੀੜਤ ਲੜਕੀ ਦੀ ਦਾਦੀ ਨੇ ਇਸ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਅਤੇ ਪਰਿਵਾਰ ਵੱਲੋਂ ਲੜਕੀ ਨੂੰ ਆਸ -ਪਾਸ ਲੱਭਿਆ ਪਰ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਤਿੰਨ ਘੰਟੇ ਬਾਅਦ ਲੜਕੀ ਬੇਹੋਸ਼ੀ ਦੀ ਹਾਲਤ ਵਿੱਚ ਦੂਰ ਖੇਤਾਂ ‘ਚੋਂ ਮਿਲੀ ਅਤੇ ਹੋਸ਼ ਆਉਣ ‘ਤੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਦੱਸਿਆ ਹੈ।

Minor gang-raped by three man in Mathura
ਮਥੁਰਾ ‘ਚ ਦਾਦੀ ਨਾਲ ਖੇਤਾਂ ‘ਚ ਚਾਰਾ ਲੈਣ ਗਈ ਨਾਬਾਲਗ ਲੜਕੀ ਨਾਲਸਮੂਹਿਕ ਜਬਰ ਜਨਾਹ

ਇਸ ਦੌਰਾਨ ਪਰਿਵਾਰ ਨੇ ਲੜਕੀ ਦੇ ਕੋਲੋਂ ਖੜੀ ਇਕ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ। ਪੀੜਤ ਲੜਕੀ ਨੇ ਦੱਸਿਆ ਕਿ 3 ਵਿਅਕਤੀਆਂ ਨੇ ਉਸ ਨੂੰ ਬੰਧਕ ਬਣਾ ਕੇ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਪਵਨ ਨਿਵਾਸੀ ਭਾਦਨਵਾਰ ਅਤੇ ਦੋ ਉਸਦੇ ਸਾਥੀ ਸੀ ,ਜਿਸ ਦਾ ਨਾਂਅ ਨਹੀਂ ਪਤਾ।

Minor gang-raped by three man in Mathura
ਮਥੁਰਾ ‘ਚ ਦਾਦੀ ਨਾਲ ਖੇਤਾਂ ‘ਚ ਚਾਰਾ ਲੈਣ ਗਈ ਨਾਬਾਲਗ ਲੜਕੀ ਨਾਲਸਮੂਹਿਕ ਜਬਰ ਜਨਾਹ

ਇਸ ਸੰਬੰਧੀ ਸਰਕਲ ਅਫ਼ਸਰ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ‘ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
-PTCNews