ਮੁੱਖ ਖਬਰਾਂ

ਨਾਬਾਲਿਗ ਲੜਕੀ ਨੂੰ ਅਗਵਾ ਕੀਤੇ ਨੂੰ ਬੀਤੇ 20 ਘੰਟੇ, ਪੁਲਿਸ ਦੀ ਕਾਰਜਗੁਜ਼ਾਰੀ 'ਤੇ ਸਵਾਲ

By Pardeep Singh -- February 24, 2022 2:19 pm

ਮੋਗਾ: ਪੁਲਿਸ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕ ਕੰਢੇ ਬੈਠੀ ਇਕ ਨਾਬਾਲਿਗ ਕੁੜੀ ਨੂੰ ਹਰਿਆਣਾ ਨੰਬਰ ਦੀ ਕਾਰ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਲੜਕੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ ਸਨ ਇਸ ਘਟਨਾ ਨੂੰ 20 ਘੰਟੇ ਬੀਤੇ ਚੁੱਕੇ ਹਨ ਪਰ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਉਧਰ ਪੁਲਿਸ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਿੰਨ ਨਕਾਬਪੋਸ਼ਾਂ ਨੇ ਕੁੜੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚ

ਜ਼ਿਕਰਯੋਗ ਹੈ ਕਿ ਪੁਲਿਸ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕੇ ਕੰਢੇ ਬੈਠੀ ਇਕ ਕੁੜੀ ਨੂੰ ਹਰਿਆਣਾ ਨੰਬਰ ਆਲਟੋ ਕਾਰਨ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਨਾਬਾਲਿਗ ਕੁੜੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ ਸਾਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।

ਤਿੰਨ ਨਕਾਬਪੋਸ਼ਾਂ ਨੇ ਕੁੜੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚ

ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਕੁੜੀ ਸੜਕ ਦੇ ਕਿਨਾਰੇ ਬੈਠੀ ਸੀ ਤੇ ਅਚਾਨਕ ਇਕ ਗੱਡੀ ਉਤੇ ਤਿੰਨ ਨਕਾਬਪੋਸ਼ ਆਏ। ਗੱਡੀ ਵਿਚ ਇਕ ਔਰਤ ਵੀ ਬੈਠੀ ਸੀ।

ਤਿੰਨ ਨਕਾਬਪੋਸ਼ਾਂ ਨੇ ਕੁੜੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚਔਰਤ ਨੇ ਧੱਕੇ ਨਾਲ ਇਸ ਕੁੜੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਫ਼ਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕੁੜੀ ਨਾਲ ਖਿੱਚ ਧੂਹ ਵੀ ਕੀਤੀ। ਪੁਲਿਸ ਇਸ ਮਾਮਲੇ ਸਬੰਧੀ ਜਾਂਚ ਵਿਚ ਲੱਗ ਗਈ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਹ ਵੀ  ਪੜ੍ਹੋ:Russia-Ukraine War: ਰੂਸ ਦਾ ਯੂਕਰੇਨ 'ਤੇ ਹਮਲਾ, ਭਾਰਤ ਦੀਆਂ ਵਧਣਗੀਆਂ ਮੁਸ਼ਕਿਲਾਂ

-PTC News

  • Share