ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

minor girl gave birth to a baby child in Kheri Gandian
ਦਸਵੀਂ 'ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ  

ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ:ਰਾਜਪੁਰਾ : ਪਟਿਆਲਾ-ਰਾਜਪੁਰਾ ਸੜਕ ‘ਤੇ ਪੈਂਦੇ ਇਲਾਕੇ ਤੋਂ ਇੱਕ ਹਿਲਾ ਦੇਣ ਵਾਲੀ ਖ਼ਬਰ ਨੇ ਇਨਸਾਨੀਅਤ ਨੂੰ ਮੁੜ ਸ਼ਰਮਸਾਰ ਕਰ ਦਿੱਤਾ ਹੈ। ਇੱਕ ਦਸਵੀਂ ‘ਚ ਪੜ੍ਹਦੀ ਲੜਕੀ ਨੂੰ ਪੇਟ ਦਰਦ ਦੀ ਤਕਲੀਫ਼ ਸੀ ਪਰ ਮਾਮਲੇ ‘ਚ ਹੈਰਾਨੀਜਨਕ ਤੱਥ ਉਦੋਂ ਸਾਹਮਣੇ ਆਏ ਜਦੋਂ ਉਸ ਨਾਬਾਲਿਗ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ।

minor girl gave birth to a baby child in Kheri Gandian
ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਦਸਵੀਂ ਜਮਾਤ ਦੀ ਵਿਦਿਆਰਥਣ ਹੈ ਪੀੜਤ ਲੜਕੀ

ਮੰਗਲਵਾਰ 20 ਅਕਤੂਬਰ ਦੀ ਸਵੇਰ ਢਿੱਡ ‘ਚ ਪੀੜ ਹੋਣ ਦੀ ਸ਼ਿਕਾਇਤ ਹੋਣ ‘ਤੇ ਇੱਕ ਨਾਬਾਲਿਗ ਵਿਦਿਆਰਥਣ ਪਰਿਵਾਰ ਸਮੇਤ ਸਰਕਾਰੀ ਹਸਪਤਾਲ ਆਈ ਤਾਂ ਉਸੇ ਦੇ ਇਲਾਜ ਲਈ ਸੀ ਪਰ ਬਾਅਦ ਵਿੱਚ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਦੱਸਿਆ ਜਾਂਦਾ ਹੈ ਕਿ ਪੀੜਤਾ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਖੇੜੀ ਗੰਡਿਆ ਪੁਲਿਸ ਨੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

minor girl gave birth to a baby child in Kheri Gandian
ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਨਿੱਜੀ ਕਲੀਨਿਕ ਵਾਲਿਆਂ ਨੇ ਭੇਜਿਆ ਸਰਕਾਰੀ ਹਸਪਤਾਲ

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਨਾਬਾਲਿਗ ਪੀੜਤਾ ਇੱਕ ਸਕੂਲ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਸਵੇਰੇ ਪੇਟ ਦਰਦ ਦੀ ਸ਼ਿਕਾਇਤ ਹੋਣ ‘ਤੇ ਪਰਿਵਾਰ ਵਾਲੇ ਪਹਿਲਾਂ ਉਸ ਨੂੰ ਕਿਸੇ ਪ੍ਰਾਈਵੇਟ ਡਾਕਟਰ ਕੋਲ ਇਲਾਜ ਕਰਵਾਉਣ ਲਈ ਲੈ ਕੇ ਗਏ।

minor girl gave birth to a baby child in Kheri Gandian
ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਸਰਕਾਰੀ ਹਸਪਤਾਲ ਕਰਵਾਇਆ ਗਿਆ ਦਾਖਲ

ਉੱਥੇ ਡਾਕਟਰਾਂ ਨੇ ਲੜਕੀ ਨੂੰ ਮੁਢਲੀ ਚਿਕਿਤਸਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਲੈ ਜਾਣ ਲਈ ਕਿਹਾ। ਇਸ ਤੋਂ ਬਾਅਦ ਪਰਿਵਾਰ ਵਾਲੇ ਕੁੜੀ ਨੂੰ ਸਰਕਾਰੀ ਹਸਪਤਾਲ ਲੈ ਕੇ ਪਹੁੰਚ ਅਤੇ ਡਾਕਟਰਾਂ ਨੂੰ ਪੇਟ ਦਰਦ ਹੋਣ ਦੀ ਗੱਲ ਕਹੀ। ਕੁੜੀ ਦੀ ਤਕਲੀਫ਼ ਨੂੰ ਦੇਖ ਕੇ ਡਾਕਟਰਾਂ ਨੇ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ।

minor girl gave birth to a baby child in Kheri Gandian
ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਪਰਿਵਾਰ ਦੇ ਹੱਥ ਪੈਰ ਹੋਏ ਸੁੰਨ

ਹਸਪਤਾਲ ਪ੍ਰਸ਼ਾਸਨ ਅਤੇ ਪਰਿਵਾਰ ਵਿੱਚ ਉਸ ਸਮੇਂ ਤੜਥੱਲੀ ਮੱਚ ਗਈ ਜਦੋਂ ਥੋੜ੍ਹੀ ਦੇਰ ਬਾਅਦ ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਸਵਾਲ ਨੇ ਸਾਰੇ ਪਰਿਵਾਰ ਦੇ ਦਿਲ ਦਿਮਾਗ ਸੁੰਨ ਕਰ ਦਿੱਤੇ ਕਿ ਅਜਿਹੀ ਸ਼ਰਮਨਾਕ ਹਰਕਤ ਨੂੰ ਅੰਜਾਮ ਦੇਣ ਵਾਲਾ ਆਖ਼ਿਰ ਹੈ ਕੌਣ ?

minor girl gave birth to a baby child in Kheri Gandian
ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਪੀੜਤ ਲੜਕੀ ਸਦਮੇ ‘ਚ

ਕਿਹਾ ਗਿਆ ਹੈ ਕਿ ਪੀੜਤ ਲੜਕੀ ਸਦਮੇ ‘ਚ ਹੋਣ ਦੀ ਵਜ੍ਹਾ ਨਾਲ ਦੋਸ਼ੀ ਦਾ ਨਾਮ ਦੱਸ ਪਾਉਣ ‘ਚ ਅਸਮਰੱਥ ਹੈ । ਮਾਮਲੇ ਦੀ ਸੂਚਨਾ ਮਿਲਣ ‘ਤੇ ਖੇੜੀ ਗੰਡਿਆ ਥਾਣੇ ਦੇ ਐੱਸ.ਐੱਚ.ਓ. ਆਪਣੀ ਟੀਮ ਨਾਲ ਬਿਆਨ ਲੈਣ ਹਸਪਤਾਲ ਪਹੁੰਚੇ।

minor girl gave birth to a baby child in Kheri Gandian
ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਕੀ ਕਿਹਾ ਐਸ.ਐਚ.ਓ. ਨੇ

ਮਾਮਲੇ ਬਾਰੇ ਗੱਲ ਕਰਦਿਆਂ ਥਾਣਾ ਖੇੜੀ ਗੰਡਿਆ ਦੇ ਐਸ.ਐਚ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਸਦਮੇ ਦੀ ਹਾਲਤ ਵਿੱਚ ਹੋਣ ਦੀ ਵਜ੍ਹਾ ਨਾਲ ਪਿਤਾ ਦੀ ਸ਼ਿਕਾਇਤ ‘ਤੇ ਅਣਪਛਾਤੇ ਆਰੋਪੀ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
-PTCNews