ਅੰਮ੍ਰਿਤਸਰ ਏਅਰਪੋਰਟ ਪਹੁੰਚੀ ਫੌਜੀ ਦੀ ਪਤਨੀ ਨਾਲ ਕੀਤੀ ਸ਼ਮਰਨਾਕ ਹਰਕਤ

,Amritsar news,Airport,
,Amritsar news,Airport,

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਇਕ ਫ਼ੌਜੀ ਦੀ ਪਤਨੀ ਨਾਲ ਏਅਰਪੋਰਟ ਦੇ ਕਰਮਚਾਰੀ ਵਲੋਂ ਨਿੰਦਣਯੋਗ ਵਤੀਰਾ ਕੀਤਾ | ਇੰਨਾ ਹੀ ਨਹੀਂ ਸਟਾਫ ਮੈਂਬਰਾਂ ਵਲੋਂ ਉਹਨਾਂ ਨਾਲ ਗੰਦੀ ਹਰਕਤ ਕਰਨ ਦਾ ਇਲਜ਼ਾਮ ਵੀ ਹੈ । ਦਰਅਸਲ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ ‘ਚ ਫ਼ੌਜੀ ਦੀ ਪਤਨੀ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੀ ਸੀ। ਏਅਰਪੋਰਟ ਦੇ ਅੰਦਰ ਜਦੋਂ ਉਹ ਬਾਥਰੂਮ ‘ਚ ਗਈ ਤਾਂ ਉਥੇ ਸਫ਼ਾਈ ਕਰ ਰਹੇ ਵਿਅਕਤੀਆਂ ਨੇ ਉਸ ਨਾਲ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ |

ਜਿਸ ਤੋਂ ਤੰਗ ਫੌਜੀ ਦੀ ਪਤਨੀ ਬਾਥਰੂਮ ‘ਚ ਲੁੱਕ ਗਈ , ਜਿਸ ਤੋਂ ਬਾਅਦ ਉਕਤ ਨੌਜਵਾਨ ਨੇ ਬਾਥਰੂਮ ਦੇ ਅੰਦਰ ਦਾਖ਼ਲ ਹੋਣ ਦੀ ਵੀ ਕੋਸ਼ਿਸ਼ ਕੀਤੀ । ਇੰਨਾਂ ਹੀ ਨਹੀਂ ਜਦੋਂ ਉਹ ਬਾਥਰੂਮ ‘ਚੋਂ ਬਾਹਰ ਆਈ ਤਾਂ ਉਕਤ ਵਿਅਕਤੀ ਨੇ ਆਪਣੇ ਕੱਪੜੇ ਤੱਕ ਉਤਾਰ ਲਏ। ਇਸ ਦੌਰਾਨ ਉਹ ਬਹੁਤ ਮੁਸ਼ਕਲ ਨਾਲ ਆਪਣਾ ਬਚਾਅ ਕਰ ਉਥੋਂ ਨਿਕਲੀ। ਜਿਸ ਤੇ ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕੀਤੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਏਅਰਪੋਰਟ ਦੇ ਕਰਮਚਾਰੀ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਰਾਜਾਸਾਂਸੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਏਅਰਪੋਰਟ ‘ਤੇ ਸਫ਼ਾਈ ਦਾ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਫ਼ੌਜੀ ਦੀ ਪਤਨੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਕਰਨ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਬਣਦੀ ਕਾਰਵਾਈ ਅਮਲ ‘ਚ ਲਿਆਉਂਦੀ ਜਾਵੇਗੀ।