ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ

miss pooja
ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ

ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ,ਦੁਨੀਆਂ ਭਰ ‘ਚ ਪੋਹ ਦੇ ਮਹੀਨੇ ਦੇ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਣ ਵਾਲਾ ਲੋਹੜੀ ਤਾ ਤਿਉਹਾਰ ਸੱਭਿਆਚਾਰਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ।ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ।

miss pooja
ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ

ਅਜੋਕੇ ਸਮੇਂ ਵਿਚ ਕੁੜੀ-ਮੁੰਡੇ ‘ਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਅਤੇ ਲੋਕ ਜਾਗਰੂਕ ਹੋ ਗਏ ਹਨ ਅਤੇ ਕੁੜੀਆਂ ਦੀ ਲੋਹੜੀ ਵੀ ਧੂਮ-ਧਾਮ ਨਾਲ ਮਨਾਈ ਜਾਣ ਲੱਗੀ ਹੈ ਪਰ ਬਾਵਜੂਦ ਇਸਦੇ ਜਿਸ ਘਰ ‘ਚ ਮੁੰਡਾ ਜੰਮਿਆ ਹੋਵੇ ਜਾਂ ਨਵਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਪੁਰਾਣੇ ਸਮੇਂ ਵਿੱਚ ਮਨਾਈ ਜਾਂਦੀ ਲੋਹੜੀ,ਜਦੋਂ ਘਰ -ਘਰ ਜਾ ਕੇ ਲੋਹੜੀ ਮੰਗੀ ਜਾਂਦੀ ਸੀ।ਉਸ ਸਮੇਂ ਮੁੰਡੇ-ਕੁੜੀਆਂ ਘਰ -ਘਰ ਜਾ ਕੇ ਲੋਹੜੀ ਦੇ ਗੀਤ ਬੋਲਦੇ ਅਤੇ ਲੋਹੜੀ ਮੰਗਦੇ ਸਨ ਪਰ ਕੁਝ ਹੱਦ ਤੱਕ ਪਿੰਡਾਂ ‘ਚ ਅੱਜ ਵੀ ਲੋਹੜੀ ਮੰਗੀ ਜਾਂਦੀ ਹੈ।

miss pooja
ਮਿਸ ਪੂਜਾ ਨੇ ਕਿਸ ਦੇ ਘਰ ਜਾ ਕੇ ਮੰਗੀ ਲੋਹੜੀ, ਦੇਖੋ ਵੀਡੀਓ

ਇਸ ਲੋਹੜੀ ਮੰਗਣ ਦੇ ਰਿਵਾਜ਼ ਨੂੰ ਪੰਜਾਬੀ ਗਾਇਕ ਵੀ ਆਪਣਾ ਰਹੇ ਹਨ। ਦਰਅਸਲ ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਲੋਹੜੀ ਨੂੰ ਲੈ ਕੇ ਮਿਸ ਪੂਜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਮਿਸ ਪੂਜਾ ਉਹ ਲੋਹੜੀ ਮੰਗਦੀ ਹੋਈ ਦਿਖਾਈ ਦੇ ਰਹੀ ਹੈ। ਮਿਸ ਪੂਜਾ ਲੋਹੜੀ ਦਾ ਮਸ਼ਹੂਰ ਗਾਣਾ “ਸੁੰਦਰ ਮੁੰਦਰੀਏ” ਵੀ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

ਮਿਸ ਪੂਜਾ ਆਪਣੇ ਦੋਸਤਾਂ ਨਾਲ ਮਜ਼ਾਕੀਏ ਅੰਦਾਜ਼ ਨਾਲ ਲੋਹੜੀ ਮੰਗਦੀ ਹੈ, ਜਦੋ ਮਿਸ ਪੂਜਾ ਨੂੰ ਕਿਹਾ ਜਾਂਦਾ ਹੈ ਕਿ ਘਰ ਕੋਈ ਹੈ ਨਹੀਂ ਅੱਗੇ ਚੱਲੋ ਤਾਂ ਮਿਸ ਪੂਜਾ ਨੇ ਬੜੇ ਹਾਸੋਹੀਣੇ ਅੰਦਾਜ਼ ਨਾਲ ਜਵਾਬ ਦਿੰਦੀ ਹੈ ਕਿ “ਘੜੁੱਕਾ ਬਈ ਘੜੁੱਕਾ ਇਹ ਘਰ ਭੁੱਖਾ” …. ਦੱਸ ਦੇਈਏ ਕਿ ਲੋਹੜੀ ਤਿਉਹਾਰ ਨੂੰ ਲੈ ਕੇ ਦੁਨੀਆਂ ਭਰ ਦੇ ਲੋਕਾਂ ‘ਚ ਉਤਸ਼ਾਹ ਪਾਇਆ ਜਾਂਦਾ ਹੈ।

 

View this post on Instagram

 

Aidan kisi bache naal na hove ???? #lohri #happylohri #prelohri #sanudelohriterijivejohri #funny #misspooja #shivangi #

A post shared by Miss Pooja (@misspooja) on

-PTC News