
ਮੋਹਾਲੀ: ਡੇਰਾਬੱਸੀ ਦੇ ਤ੍ਰਿਵੇਦੀ ਕੈਂਪ ਤੋਂ ਇਕ ਨਵਜੋਤ ਨਾਮ ਦੇ ਬੱਚੇ ਦੀ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 31-5-2022 ਨੂੰ ਸ਼ਾਮ 5 ਵਜੇ ਘਰ ਦੇ ਨੇੜੇ ਹੀ ਖੇਡਣ ਗਿਆ ਸੀ ਪਰ ਬੱਚਾ ਘਰ ਵਾਪਸ ਨਹੀਂ ਆਇਆ।
ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮਿਹਨਤ ਮਜਦੂਰੀ ਕਰਕੇ ਘਰ ਚਲਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਨਜਵੋਤ ਸਰਕਾਰੀ ਪ੍ਰਾਇਮਾਰੀ ਸਕੂਲ ਮੁਬਾਰਕਪੁਰ ਕੈਂਪ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਬੱਚੇ ਬਾਰੇ ਕੋਈ ਸੂਹ ਮਿਲਦੀ ਹੈ ਤਾਂ ਉਹ ਪਰਿਵਾਰ ਨੂੰ ਦੱਸਣ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਬੱਚੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਹ 7710349771 ਉੱਤੇ ਜਾਣਕਾਰੀ ਸਾਂਝੀ ਕਰਨ।
ਇਹ ਵੀ ਪੜ੍ਹੋ:PSPCL ਝੋਨੇ ਲਵਾਈ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ
-PTC News