ਸ਼ਿਕਾਗੋ ’ਚ ਲਾਪਤਾ ਭਾਰਤੀ ਮਹਿਲਾ ਦੀ ਉਸ ਦੀ ਆਪਣੀ ਕਾਰ ’ਚੋਂ ਮਿਲੀ ਲਾਸ਼

Missing Indian-American woman found dead in car boot
ਸ਼ਿਕਾਗੋ ’ਚ ਲਾਪਤਾ ਭਾਰਤੀ ਮਹਿਲਾ ਦੀ ਉਸ ਦੀ ਆਪਣੀ ਕਾਰ ’ਚੋਂ ਮਿਲੀ ਲਾਸ਼ 

ਸ਼ਿਕਾਗੋ ’ਚ ਲਾਪਤਾ ਭਾਰਤੀ ਮਹਿਲਾ ਦੀ ਉਸ ਦੀ ਆਪਣੀ ਕਾਰ ’ਚੋਂ ਮਿਲੀ ਲਾਸ਼:ਸ਼ਿਕਾਗੋ : ਭਾਰਤੀ ਮੂਲ ਦੀ 34 ਸਾਲਾ ਔਰਤ ਸੁਰੀਲ ਡੱਬਾਵਾਲਾ ਪਿਛਲੇ ਮਹੀਨੇ ਤੋਂ ਲਾਪਤਾ ਸੀ। ਉਸ ਦੀ ਲਾਸ਼ ਅੱਜ ਆਪਣੀ ਹੀ ਕਾਰ ’ਚੋਂ ਬਰਾਮਦ ਹੋਈ ਹੈ। ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਪੁਲਿਸ ਪੋਸਟ ਮਾਰਟਮ ਰਿਪੋਰਟ ਉਡੀਕ ਕਰ ਰਹੀ ਹੈ।

Missing Indian-American woman found dead in car boot
ਸ਼ਿਕਾਗੋ ’ਚ ਲਾਪਤਾ ਭਾਰਤੀ ਮਹਿਲਾ ਦੀ ਉਸ ਦੀ ਆਪਣੀ ਕਾਰ ’ਚੋਂ ਮਿਲੀ ਲਾਸ਼

ਸੁਰੀਲ ਨੇ ਸ਼ਿਕਾਗੋ ਸਥਿਤ ਲੋਯੋਲਾ ਯੂਨੀਵਰਸਿਟੀ ਤੋਂ MBA ਕੀਤੀ ਸੀ ਤੇ ਉਹ ਪਿਛਲੇ ਸਾਲ 30 ਦਸੰਬਰ ਤੋਂ ਲਾਪਤਾ ਸੀ ਪਰ ਹੁਣ ਉਸ ਦੀ ਲਾਸ਼ ਸ਼ਿਕਾਗੋ ਦੇ ਵੈਸਟ ਗਾਰਫ਼ੀਲਡ ਪਾਰਕ ’ਚ ਖੜ੍ਹੀ ਉਸ ਦੀ ਆਪਣੀ ਹੀ ਕਾਰ ’ਚੋਂ ਬਰਾਮਦ ਹੋ ਗਈ ਹੈ।

Missing Indian-American woman found dead in car boot
ਸ਼ਿਕਾਗੋ ’ਚ ਲਾਪਤਾ ਭਾਰਤੀ ਮਹਿਲਾ ਦੀ ਉਸ ਦੀ ਆਪਣੀ ਕਾਰ ’ਚੋਂ ਮਿਲੀ ਲਾਸ਼

ਸੁਰੀਲ ਦੇ ਪਿਤਾ ਅਸ਼ਰਫ਼ ਡੱਬਾਵਾਲਾ ਸਕੌਮਬਰਗ ’ਚ ਡਾਕਟਰ ਹਨ ਤੇ ਇਹ ਪਰਿਵਾਰ ਗੁਜਰਾਤ ਤੋਂ ਹੈ। ਇਹ ਪਰਿਵਾਰ ਆਪਣੇ ਇਲਾਕੇ ’ਚ ਕਾਫ਼ੀ ਚਰਚਿਤ ਹੈ। ਡੱਬਾਵਾਲਾ ਪਰਿਵਾਰ ਨੇ ਸੁਰੀਲ ਨੂੰ ਲੱਭਣ ਵਾਲੇ ਨੂੰ 10,000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ।
-PTCNews