ਯੂਪੀ ਦੀ MLA ਪੰਜਾਬ ਦੇ ਇਸ ਲੀਡਰ ਨਾਲ ਅੱਜ ਕਰਵਾ ਰਹੀਂ ਹੈ ਵਿਆਹ ,ਤਸਵੀਰਾਂ ਵਾਇਰਲ

MLA Angad Singh and Aditi singh Today Getting Marraige In Delhi
ਯੂਪੀ ਦੀ MLA ਪੰਜਾਬ ਦੇ ਇਸ ਲੀਡਰ ਨਾਲ ਅੱਜ ਕਰਵਾ ਰਹੀਂ ਹੈ ਵਿਆਹ , ਤਸਵੀਰਾਂ ਵਾਇਰਲ 

ਯੂਪੀ ਦੀ MLA ਪੰਜਾਬ ਦੇ ਇਸ ਲੀਡਰ ਨਾਲ ਅੱਜ ਕਰਵਾ ਰਹੀਂ ਹੈ ਵਿਆਹ ,ਤਸਵੀਰਾਂ ਵਾਇਰਲ:ਚੰਡੀਗੜ੍ਹ :  ਯੂਪੀ ਦੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਅਤੇਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਅੱਜ ਨਵੀਂ ਦਿੱਲੀ ‘ਚ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਸ ਦੌਰਾਨ ਅਦਿਤੀ ਸਿੰਘ ਅੱਜ ਅੰਗਦ ਸੈਣੀ ਨਾਲ ਫੇਰੇ ਲਵੇਗੀ। ਦਿੱਲੀ ਦੇ ਐਮ.ਜੀ ਰੋਡ ਸਥਿਤ ਜੋਰਬਾਗ ਹੋਟਲ ‘ਚ ਇਹ ਵਿਆਹ ਸਮਾਗਮ ਹੋ ਰਿਹਾ ਹੈ।

MLA Angad Singh and Aditi singh Today Getting Marraige In Delhi
ਯੂਪੀ ਦੀ MLA ਪੰਜਾਬ ਦੇ ਇਸ ਲੀਡਰ ਨਾਲ ਅੱਜ ਕਰਵਾ ਰਹੀਂ ਹੈ ਵਿਆਹ , ਤਸਵੀਰਾਂ ਵਾਇਰਲ

ਇਸ ਦੌਰਾਨ ਵਿਆਹ ਤੋਂ ਇੱਕ ਦਿਨ ਪਹਿਲਾਂ ਅਦਿਤੀ ਸਿੰਘ ਦੀ ਮਹਿੰਦੀ ਦੀ ਰਸਮ ਹੋਈ ਸੀ।ਇਸ ਪ੍ਰੋਗਰਾਮ ਵਿਚ ਅਦਿਤੀ ਸਿੰਘ ਅਤੇ ਅੰਗਦ ਦੀਆਂ ਕੁੱਝ ਖ਼ਾਸ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਮਹਿੰਦੀ ਸਮਾਗਮ ਵਿਚ ਸ਼ਾਮਲ ਹੋਈਆਂ ਸਨ।

MLA Angad Singh and Aditi singh Today Getting Marraige In Delhi
ਯੂਪੀ ਦੀ MLA ਪੰਜਾਬ ਦੇ ਇਸ ਲੀਡਰ ਨਾਲ ਅੱਜ ਕਰਵਾ ਰਹੀਂ ਹੈ ਵਿਆਹ , ਤਸਵੀਰਾਂ ਵਾਇਰਲ

ਹਾਲ ਹੀ ਵਿੱਚ ਅਦਿਤੀ ਸਿੰਘ ਦੇ ਪਿਤਾ ਅਖਿਲੇਸ਼ ਸਿੰਘ ਦੀ ਮੌਤ ਹੋ ਗਈ ਸੀ ਪਰ ਵਿਆਹ ਦੀ ਤਰੀਕ ਨਹੀਂ ਬਦਲੀ ਗਈ। ਅਦਿਤੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਸੀ ਕਿ ਜੇ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਵਿਆਹ ਦੀ ਤਾਰੀਖ ਨਹੀਂ ਬਦਲਣੀ ਚਾਹੀਦੀ। ਉਨ੍ਹਾਂ ਦੀ ਇੱਛਾ ਕਰਕੇ ਹੀ ਵਿਆਹ ਦੀ ਤਾਰੀਖ ਨੂੰ ਨਹੀਂ ਬਦਲਿਆ ਗਿਆ। ਵਿਆਹ ਵਾਲੇ ਦਿਨ ਅੱਜ ਅਦਿਤੀ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਪਿਤਾ ਨੂੰ ਯਾਦ ਕਰ ਰਹੀ ਹੈ।

MLA Angad Singh and Aditi singh Today Getting Marraige In Delhi
ਯੂਪੀ ਦੀ MLA ਪੰਜਾਬ ਦੇ ਇਸ ਲੀਡਰ ਨਾਲ ਅੱਜ ਕਰਵਾ ਰਹੀਂ ਹੈ ਵਿਆਹ , ਤਸਵੀਰਾਂ ਵਾਇਰਲ

ਦੱਸ ਦੇਈਏ ਕਿਅੰਗਦ ਸਿੰਘ ਸੈਣੀਅਤੇ ਅਦਿਤੀ ਸਿੰਘ 2017 ‘ਚ ਵਿਧਾਇਕ ਬਣੇ ਸਨ ਅਤੇ ਦੋਵੇਂ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇੱਕ ਦਿਨ ਪਹਿਲਾਂ ਅਦਿਤੀ ਸਿੰਘ ਨੇ ਕਿਹਾ ਸੀ ਕਿ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਹ ਵਿਆਹ ਹੋ ਰਿਹਾ ਹੈ। ਇਸ ਤੋਂ ਪਹਿਲਾਂ ਨਾ ਕੋਈ ਉਨ੍ਹਾਂ ਦੀ ਆਪਸ ਵਿੱਚ ਪਹਿਲਾਂ ਤੋਂ ਕੋਈ ਜਾਣ ਪਛਾਣ ਸੀ ਤੇ ਨਾ ਹੀ ਕੋਈ ਅਫੇਅਰ ਸੀ। ਵਿਆਹ ਤੋਂ ਦੋ ਦਿਨ ਬਾਅਦ 23 ਨਵੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਇੱਕਰਿਸੈਪਸ਼ਨ ਰੱਖੀ ਗਈ ਹੈ। ਇਸ ਦੇ ਨਾਲ ਹੀ ਰਾਏਬਰੇਲੀ ਵਿਚ ਇਕ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
-PTCNews