ਦੇਸ਼

ਸਾਬਕਾ ਮੰਤਰੀ ਕਿਰਨ ਮਾਹੇਸ਼ਵਰੀ ਦਾ ਕੋਰੋਨਾ ਨਾਲ ਦੇਹਾਂਤ

By Jagroop Kaur -- November 30, 2020 7:40 pm -- Updated:November 30, 2020 7:40 pm

ਰਾਜਸਥਾਨ ਦੀ ਸਾਬਕਾ ਹਾਈ ਸਿੱਖਿਆ ਮੰਤਰੀ ਤੇ ਰਾਜਸਮੰਦ ਦੀ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਦੇਹਾਂਤ ਹੋ ਗਿਆ। ਸ੍ਰੀਮਤੀ ਮਾਹੇਸ਼ਵਰੀ ਦਾ ਰਾਤ ਸਾਢੇ 12 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ ਰਾਜਸਮੰਦ ਤੋਂ ਤਿੰਨ ਵਾਰ ਵਿਧਾਇਕ, ਉਦੈਪੁਰ ਨਗਰ ਪ੍ਰੀਸ਼ਦ ਦੀ ਸਭਾਪਤੀ ਤੇ ਉਦੈਪੁਰ ਦੀ ਸਾਂਸਦ ਰਹਿ ਚੁੱਕੀ ਹੈ।

ਭਾਜਪਾ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਕੋਰੋਨਾ ਨਾਲ ਦਿਹਾਂਤ, ਪੀ. ਐੱਮ. ਨੇ ਜਤਾਇਆ ਦੁੱਖ

ਸ੍ਰੀਮਤੀ ਮਾਹੇਸ਼ਵਰੀ ਨੂੰ ਭਾਰਤੀ ਜਨਤਾ ਪਾਰਟੀ ਨੇ ਕੋਟਾ ਨਗਰ ਨਿਗਮ ਚੋਣਾਂ ਦਾ ਇੰਚਾਰਜ਼ ਨਿਯੁਕਤ ਕੀਤਾ ਸੀ। ਕੋਟਾ 'ਚ ਉਹ ਕੋਰੋਨਾ ਪੀੜਤ ਹੋ ਕੇ ਉਦੈਪੁਰ ਪਰਤੀ ਸੀ। ਉਨ੍ਹਾਂ ਨੂੰ ਕਰੀਬ ਪੰਜ ਦਿਨ ਹੋਮ ਆਈਸੋਲੇਸ਼ਨ ਰੱਖਿਆ ਗਿਆ ਉਸ ਤੋਂ ਬਾਅਦ ਸਾਹ ਲੈਣ 'ਚ ਤਕਲੀਫ਼ ਹੋਣ 'ਤੇ ਗੀਤਾਂਜਲੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

Kiran Maheshwari: Latest News & Videos, Photos about Kiran Maheshwari | The  Economic Times

ਸਿਹਤ 'ਚ ਸੁਧਾਰ ਨਾ ਹੋਣ 'ਤੇ ਉਨ੍ਹਾਂ ਉਦੈਪੁਰ ਤੋਂ ਏਅਰ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਕਰੀਬ 5 ਦਿਨਾਂ ਤੋਂ ਉਹ ਮੇਦਾਂਤਾ 'ਚ ਭਰਤੀ ਸਨ। ਸੂਤਰਾਂ ਅਨੁਸਾਰ ਸ੍ਰੀਮਤੀ ਮਾਹੇਸ਼ਵਰੀ ਦੀ ਮ੍ਰਿਤਕ ਦੇਹ ਅੱਜ ਊਦੈਪੁਰ ਲਿਆਂਦੀ ਜਾਵੇਗੀ ਤੇ ਕੋਵਿਡ ਪ੍ਰੋਟੋਕਾਲ ਰਾਹੀਂ ਅੰਤਿਮ ਸਸਕਾਰ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਮੇਵਾੜ 'ਚ ਭਾਜਪਾ ਨੇਤਾ ਰਾਜਸਮੰਦ ਵਿਧਾਇਕ ਅਤੇ ਸਾਬਕਾ ਮੰਤਰੀ ਕਿਰਨ ਮਾਹੇਸ਼ਵਰੀ (59) ਦਾ ਐਤਵਾਰ ਰਾਤ ਸਾਢੇ 12 ਵਜੇ ਗੁਰੂਗ੍ਰਾਮ ਦੇ ਮੇਦਾਂਤ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜਤ ਸੀ ਅਤੇ ਬੀਤੀ 28 ਅਕਤੂਬਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮੇਦਾਤਾਂ ਹਸਪਤਾਲ ਵਿਚ ਉਹ ਪਿਛਲੇ 22 ਦਿਨਾਂ ਤੋਂ ਆਈ. ਸੀ. ਯੂ. ਵਿਚ ਦਾਖ਼ਲ ਸੀ।

  • Share