ਮੁੱਖ ਖਬਰਾਂ

ਕਥਿਤ ਰੇਪ ਮਾਮਲੇ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਵਧ ਸਕਦੀਆਂ ਨੇ ਮੁਸ਼ਕਿਲਾਂ

By Jashan A -- August 14, 2021 11:48 am -- Updated:August 14, 2021 11:51 am

ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਕਥਿਤ ਰੇਪ ਮਾਮਲੇ 'ਚ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਰਅਸਲ, ਇਸ ਮਾਮਲੇ ਦੀ ਪੀੜਤ ਮਹਿਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਮੰਗ ਕੀਤੀ ਹੈ ਕਿ ਮੈਨੂੰ ਵੀ ਇਸ ਕੇਸ 'ਚ ਪਾਰਟੀ ਬਣਾਇਆ ਜਾਵੇ।

ਪੀੜਤ ਦਾ ਇਲਜਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਸਿਮਰਜੀਤ ਬੈਂਸ ਨੂੰ ਬਚਾਇਆ ਜਾ ਰਿਹਾ ਹੈ ਤੇ ਉਸ 'ਤੇ ਮਾਮਲੇ ਦੀ ਜਾਣਕਾਰੀ ਨਹੀਂ ਸਾਂਝੀ ਕੀਤੀ ਜਾ ਰਹੀ ਹੈ। ਇਸ ਲਈ ਇਸ ਮਾਮਲੇ 'ਚ ਪਾਰਟੀ ਬਣਾਇਆ ਜਾਵੇ।

ਹੋਰ ਪੜ੍ਹੋ: ਪਾਕਿਸਤਾਨ ਨੇ ਆਪਣੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਭਾਰਤ ਨਾਲ ਕੀਤੀ ਸਾਂਝੀ, ਭਾਰਤ-ਪਾਕਿ ਸਰਹੱਦ ‘ਤੇ ਵੰਡੀ ਮਠਿਆਈ

ਤੁਹਾਨੂੰ ਦੱਸ ਦੇਈਏ ਕਿ ਹਾਈ ਕੋਰਟ ਵੱਲੋਂ ਕੁਝ ਮਹੀਨਿਆਂ ਪਹਿਲਾਂ ਸੂ ਮੋਟੋ ਵਿਧਾਇਕ ਅਤੇ ਐੱਮ ਪੀ ਦੇ ਖ਼ਿਲਾਫ਼ ਦਰਜ ਕ੍ਰਿਮੀਨਲ ਕੇਸਾਂ ਦਾ ਬਿਓਰਾ ਮੰਗਿਆ ਗਿਆ ਸੀ। ਜਿਸ ਦੌਰਾਨ ਇਸ ਮਾਮਲੇ 'ਤੇ ਹੁਣ 19 ਅਗਸਤ ਨੂੰ ਸੁਣਵਾਈ ਹੋਵੇਗੀ।

-PTC News

  • Share