Advertisment

ਇਹਨਾਂ ਕੰਪਨੀਆਂ ਨੇ ਕਿਹਾ," ਨਹੀਂ ਹੋਣ ਦੇਵਾਂਗੇ ਆਪਣੇ ਕਰਮਚਾਰੀਆਂ ਨੂੰ ਡਿਪੋਰਟ"

author-image
Ragini Joshi
New Update
ਇਹਨਾਂ ਕੰਪਨੀਆਂ ਨੇ ਕਿਹਾ," ਨਹੀਂ ਹੋਣ ਦੇਵਾਂਗੇ ਆਪਣੇ ਕਰਮਚਾਰੀਆਂ ਨੂੰ ਡਿਪੋਰਟ"
Advertisment
ਅਮਰੀਕੀ 'ਚ ਵੱਡੀਆਂ ਕੰਪਨੀਆਂ, ਐਪਲ, ਗੂਗਲ ਅਤੇ ਮਾਈਕਰੋਸੌਫਟ ਸਮੇਤ ਆਪਣੇ ਕਰਮਚਾਰੀਆਂ ਦੇ ਸਮਰਥਨ ਵਿੱਚ ਖੜ੍ਹੇ ਹੋਏ ਹਨ। ਉਹਨਾਂ ਕਿਹਾ ਕਿ ਉਹ ਟਰੰਪ ਵੱਲੋਂ ਕੀਤੇ ਡੀਏਸੀਏ ਰੱਦ ਕਰਨ ਦੇ ਫੈਸਲੇ ਦੇ ਐਲਾਨ ਹੋਣ ਤੋਂ ਬਾਅਦ ਇਹਨਾਂ ਕੰਪਨੀਆਂ ਨੇ ਅਪਾਣੇ ਕਮਚਾਰੀਆਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।
Advertisment
MNC's like Microsoft, Uber, Apple support their employees: DACA programme "ਗ਼ੈਰ-ਕਾਨੂੰਨੀ ਤੌਰ 'ਤੇ ਕਈ ਸਾਲ ਪਹਿਲਾਂ ਯੂਐਸ ਪਹੁੰਚੇ ਹਜ਼ਾਰਾਂ ਲੋਕ ਹੁਣ ਦੇਸ਼ ਨਿਕਾਲੇ ਦੀ ਸੰਭਾਵਨਾ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਡੇਕਾ ਪ੍ਰੋਗਰਾਮ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ" ਇਕ ਸਾਊਥ ਏਸ਼ੀਅਨ ਐਡਵੋਕੇਸੀ ਗਰੁੱਪ ਨੇ ਕਿਹਾ। "ਡ੍ਰੀਮਰਸ ਸਾਡੀ ਕੰਪਨੀ ਅਤੇ ਸਾਡੇ ਭਾਈਚਾਰੇ ਦੇ ਚਿਕਾਸ ਲਈ ਬਹੁਤ ਯੋਗਦਾਨ ਪਾ ਰਹੇ ਹਨ। ਐਪਲ ਉਹਨਾਂ ਦੇ ਹੱਕਾਂ ਲਈ ਹਰ ਸੰਭਵ ਲੜ੍ਹੇਗਾ।" ਐਪਲ ਦੇ ਸਇੀਓ ਟਿਮ ਕੂਕ ਨੇ ਟਵੀਟ ਕਰ ਕਿਹਾ। "ਮਾਈਕਰੋਸੋਫਟ ਨੇ ਕਾ ਕਿ ਅਸੀਂ ਤੁਹਾਨੂੰ ਸਾਡੇ ਕਾਮਿਆਂ ਇੰਝ ਡਿਪੋਰਟ ਨਹੀਂ ਕਰਨ ਦੇਵਾਂਗੇ" "ਅਗਰ ਸਰਕਾਰ ਨੇ ਕੁਝ ਅਜਿਹਾ ਫੈਸਲਾ ਲਿਆ ਤਾਂ ਆਪਣੇ ਕਰਮਚਾਰੀਆਂ ਦੀ ਕਾਨੂੰਨੀ ਸਹਾਇਤਾ ਲਈ ਅਸੀਂ ਖੁਦ ਮਦਦ ਕਰਾਂਗੇ" ਇੱਕ ਹੋਰ ਮਾਈਕਰੋਸੋਫਟ ਅਧਿਕਾਰੀ ਨੇ ਕਿਹਾ।
Advertisment
"ਡ੍ਰੀਮਰਸ ਨਾਲ ਹੀ ਸਾਡੇ ਦੇਸ਼ ਅਤੇ ਭਾਈਚਾਰ ਨੂੰ ਹੋਰ ਮਜਬੂਤ ਕੀਤਾ ਹੈ। ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਅਸੀਂ ਸਾਰਿਆਂ ਦੇ ਹੱਕਾਂ ਲਈ ਲੜਾਂਗੇ" ਨਡੇਲਾ ਨੇ ਟਵੀਟ ਕਰ ਕਿਹਾ। "ਡ੍ਰੀਮਰਸ ਸਾਡੇ ਵਧੀਆ ਗੁਆਂਢੀ ਅਤੇ ਦੋਸਤ ਹਨ। ਇਹ ਦੇਸ਼ ਉਹਨਾਂ ਦਾ ਵੀ ਘਰ ਹੈ" ਸੀਈਓ ਸੁੰਦਰ ਪਿਚਾਈ ਨੇ ਕਿਹਾ। ਊਬਰ ਦੇ ਸੀਈਓ ਨੇ ਕਿਹਾ ਕਿ ਅਗਰ ਅਸੀਂ ਡ੍ਰੀਮਰਸ ਨੂੰ ਪਿੱਠ ਵਿਖਾਉਂਦੇ ਹਾਂ ਤਾਂ ਇਹ ਗਲਤ ਹੋਵੇਗਾ। MNC's like Microsoft, Uber, Apple support their employees: DACA programmeਇਹਨਾਂ ਸਾਰਿਆਂ ਦੇ ਸਮਰਥਨ ਦਾ ਡਾਨਲਡ ਟਰੰਪ 'ਤੇ ਕੀ ਅਸਰ ਹੋਵੇਗਾ, ਇਹ ਦੇਖਣਾ ਹੋਵੇਗਾ। —PTC News-
Advertisment

Stay updated with the latest news headlines.

Follow us:
Advertisment