Sat, Apr 20, 2024
Whatsapp

ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਹੋ ਰਿਹੈ ਲਕੀ ਡਰਾਅ, ਫ੍ਰੀ ਮਿਲੇਗਾ ਮੋਬਾਇਲ

Written by  Baljit Singh -- June 06th 2021 07:51 PM
ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਹੋ ਰਿਹੈ ਲਕੀ ਡਰਾਅ, ਫ੍ਰੀ ਮਿਲੇਗਾ ਮੋਬਾਇਲ

ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਹੋ ਰਿਹੈ ਲਕੀ ਡਰਾਅ, ਫ੍ਰੀ ਮਿਲੇਗਾ ਮੋਬਾਇਲ

ਭੋਪਾਲ: ਟੀਕਾਕਰਨ ਲਈ ਜਾਗਰੂਕਤਾ ਨੇ ਖਾਸ ਕੰਮ ਨਹੀਂ ਕੀਤਾ ਤਾਂ ਹੁਣ ਲਕੀ ਡਰਾਅ ਕੱਢ ਕੇ ਲੋਕਾਂ ਨੂੰ ਮੋਬਾਇਲ ਫੋਨ ਦੇਣ ਦਾ ਆਫਰ ਦਿੱਤਾ ਜਾਵੇਗਾ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਟੀਕਾ ਲਗਵਾਉਣ। ਭੋਪਾਲ ਜ਼ਿਲਾ ਪ੍ਰਸ਼ਾਸਨ ਨੇ ਇਸ ਦੀ ਤਿਆਰੀ ਕਰ ਲਈ ਹੈ। ਜਿਨ੍ਹਾਂ ਇਲਾਕਿਆਂ ਵਿਚ ਘੱਟ ਟੀਕਾਕਰਨ ਹੋਇਆ ਹੈ ਉੱਥੇ ਇਸ ਯੋਜਨਾ ਨੂੰ ਅਜ਼ਮਾਇਆ ਜਾਵੇਗਾ। ਦਰਅਸਲ, ਭੋਪਾਲ ਜ਼ਿਲੇ ਦੇ ਪੇਂਡੂ ਇਲਾਕਿਆਂ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਫੈਲੇ ਕੁਝ ਭਰਮਾਂ ਦੀ ਵਜ੍ਹਾ ਨਾਲ ਬਹੁਤ ਘੱਟ ਲੋਕ ਟੀਕਾਕਰਨ ਲਈ ਆ ਰਹੇ ਹਨ। ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਦੌਰਾਨ ਮੁਟਿਆਰ ਨੂੰ ਜ਼ਿੰਦਾ ਕੰਧ ‘ਚ ਚੁਣਵਾਇਆ, ਦਰਿੰਦਗੀ ਦੀ ਹੈਰਾਨ ਕਰਦੀ ਵਾਰਦਾਤ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਨੇ ਇਹ ਜੁਗਤ ਲਾਈ ਹੈ। ਜ਼ਿਲੇ ਦੀ ਬੈਰਸਿਆ ਤਹਿਸੀਲ ਦੇ ਪੇਂਡੂ ਇਲਾਕਿਆਂ ਵਿਚ 45 ਸਾਲ ਤੋਂ ਜ਼ਿਆਦਾ ਉਮਰ ਦੇ 72 ਹਜ਼ਾਰ ਲੋਕਾਂ ਨੂੰ ਵੈਕਸੀਨ ਲਗਾਈ ਜਾਣੀ ਸੀ ਪਰ ਹੁਣ ਤੱਕ ਸਿਰਫ 53 ਫੀਸਦ ਹੀ ਟੀਕਾਕਰਨ ਹੋ ਸਕਿਆ ਪਾਇਆ ਹੈ। 18 ਤੋਂ 44 ਸਾਲ ਦੇ 1.30 ਲੱਖ ਲੋਕਾਂ ਨੂੰ ਵੈਕਸੀਨ ਲਗਣੀ ਸੀ ਪਰ ਕੇਵਲ 17 ਫੀਸਦ ਦਾ ਹੀ ਟੀਕਾਕਰਨ ਹੋ ਸਕਿਆ ਹੈ। ਇਹੀ ਨਹੀਂ ਅਜਿਹੇ ਬਹੁਤ ਸਾਰੇ ਪਿੰਡ ਹਨ ਜਿੱਥੇ ਇੱਕ-ਦੋ ਘਰਾਂ ਵਿਚ ਹੀ ਟੀਕਾਕਰਨ ਹੋ ਸਕਿਆ ਹੈ। ਪੜੋ ਹੋਰ ਖਬਰਾਂ: ਪਹਿਲਾਂ ਫਾਂਸੀ ਦੇ ਫੰਦੇ ਨਾਲ ਲਈ ਸੈਲਫੀ, ਘਰਵਾਲਿਆਂ ਨੂੰ ਫੋਟੋ ਭੇਜ ਦੇ ਦਿੱਤੀ ਜਾਨ ਮੋਬਾਇਲ ਨਿਰਮਾਤਾ ਕੰਪਨੀ ਨਾਲ ਚੱਲ ਰਹੀ ਹੈ ਗੱਲ ਪ੍ਰਸ਼ਾਸਨ ਨੂੰ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਲਈ ਨਵੀਂ ਤਰਕੀਬ ਲੱਭਣੀ ਪੈ ਰਹੀ ਹੈ। ਲੋਕਾਂ ਨੂੰ ਪ੍ਰੇਰਿਤ ਕਰਨ ਲਈ ਗਿਫਟ ਵਜੋਂ ਮੋਬਾਇਲ ਫੋਨ ਦਿੱਤੇ ਜਾਣ ਦੀ ਵਿਸਤ੍ਰਿਤ ਕਾਰਜ ਯੋਜਨਾ ਬਣਾਈ ਜਾ ਰਹੀ ਹੈ। ਭੋਪਾਲ ਜ਼ਿਲਾ ਪ੍ਰਸ਼ਾਸਨ ਦੀ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਨਾਲ ਗੱਲਬਾਤ ਸਫਲ ਰਹੀ ਹੈ। ਯੋਜਨਾ ਵਿਚ ਕੰਪਨੀ ਵਲੋਂ ਮੋਬਾਇਲ ਉਪਲੱਬਧ ਕਰਾਏ ਜਾਣਗੇ। ਯੋਜਨਾ ਮੁਤਾਬਕ ਪੇਂਡੂ ਇਲਾਕਿਆਂ ਦੇ ਵੈਕਸੀਨੇਸ਼ਨ ਸੈਂਟਰ ਵਿਚ ਆਉਣ ਅਤੇ ਟੀਕਾ ਲਗਵਾਉਣ ਵਾਲਿਆਂ ਦੇ ਨਾਮ ਦੀਆਂ ਪਰਚੀਆਂ ਵਿਚੋਂ ਲਕੀ ਡਰਾਅ ਕੱਢਿਆ ਜਾਵੇਗਾ। ਇਸ ਵਿਚ 10 ਲੋਕਾਂ ਨੂੰ ਮੋਬਾਇਲ ਦਿੱਤਾ ਜਾਵੇਗਾ ਤਾਂਕਿ ਉਹ ਪਿੰਡ ਅਤੇ ਘਰਾਂ ਵਿਚ ਜਾਕੇ ਵੈਕਸੀਨੇਸ਼ਨ ਲਈ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ। ਪੜੋ ਹੋਰ ਖਬਰਾਂ: ਅਫਗਾਨਿਸਤਾਨ 'ਚ ਸੜਕ ਕਿਨਾਰੇ ਹੋਇਆ ਬੰਬ ਧਮਾਕਾ, 11 ਹਲਾਕ -PTC News


Top News view more...

Latest News view more...