ਪੋਰਨ ਰੈਕਟ ਚਲਾਉਣ ਦੇ ਦੋਸ਼ 'ਚ ਅਭਿਨੇਤਰੀ ਗ੍ਰਿਫਤਾਰ , ਮਾਡਲਾਂ ਨੂੰ ਪੋਰਨ ਫ਼ਿਲਮਾਂ 'ਚ ਕੰਮ ਕਰਵਾਉਣ ਦਾ ਦੋਸ਼

By Shanker Badra - July 31, 2021 5:07 pm

ਕੋਲਕਾਤਾ : ਰਾਜ ਕੁੰਦਰਾ ਪੋਰਨ ਫ਼ਿਲਮਾਂ ਬਣਾਉਣ (Porn Film) ਦਾ ਮਾਮਲਾ ਅਜੇ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਕਿ ਇਸ ਦੌਰਾਨ ਅਸ਼ਲੀਲ ਫਿਲਮਾਂ ਦੇ ਨਿਰਮਾਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੁੰਬਈ ਦਾ ਨਹੀਂ ਬਲਕਿ ਕੋਲਕਾਤਾ ਦਾ ਹੈ, ਜਿੱਥੇ ਦੋ ਲੜਕੀਆਂ ਦੇ ਫੋਟੋਸ਼ੂਟ ਦੇ ਨਾਂ 'ਤੇ ਅਸ਼ਲੀਲ ਫ਼ਿਲਮ ਬਣਾਈ ਗਈ ਸੀ ਅਤੇ ਇੱਕ ਪੋਰਨ ਸਾਈਟ 'ਤੇ ਅਪਲੋਡ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਅਭਿਨੇਤਰੀ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ

ਪੋਰਨ ਰੈਕਟ ਚਲਾਉਣ ਦੇ ਦੋਸ਼ 'ਚ ਅਭਿਨੇਤਰੀ ਗ੍ਰਿਫਤਾਰ , ਮਾਡਲਾਂ ਨੂੰ ਪੋਰਨ ਫ਼ਿਲਮਾਂ 'ਚ ਕੰਮ ਕਰਵਾਉਣ ਦਾ ਦੋਸ਼

ਤੁਹਾਨੂੰ ਦੱਸ ਦੇਈਏ ਕਿ ਅਸ਼ਲੀਲ ਫਿਲਮਾਂ ਬਣਾਉਣ ਦੀ ਇਹ ਖੇਡ ਕੋਲਕਾਤਾ ਦੇ ਨਿਊ ਟਾਊਨ ਥਾਣੇ ਦੇ ਅਧੀਨ ਇੱਕ ਪੰਜ ਤਾਰਾ ਹੋਟਲ ਵਿੱਚ ਚੱਲ ਰਹੀ ਸੀ। ਪੁਲਿਸ ਅਨੁਸਾਰ ਦੋਸ਼ੀਆਂ ਦੇ ਨਾਮ ਮਾਨਕ ਘੋਸ਼ ਅਤੇ ਨੰਦਿਤਾ ਦੱਤਾ (Nandita Dutta ) ਹਨ। ਦੋਵਾਂ ਨੂੰ ਦਮਦਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਨੰਦਿਤਾ ਦੱਤਾ ਅਤੇ ਹੋਰ ਦੋਸ਼ੀ ਸ਼ੂਟਿੰਗ ਦੇ ਦੌਰਾਨ ਨੌਜਵਾਨ ਲੜਕੀਆਂ ਨੂੰ ਭਰਮਾ ਕੇ ਉਨ੍ਹਾਂ ਤੋਂ ਅਸ਼ਲੀਲ ਫਿਲਮਾਂ ਬਣਾਉਂਦੇ ਸਨ, ਜਿਨ੍ਹਾਂ ਦੇ ਵੀਡੀਓ ਵਿਦੇਸ਼ ਭੇਜੇ ਜਾਂਦੇ ਸਨ।

ਪੋਰਨ ਰੈਕਟ ਚਲਾਉਣ ਦੇ ਦੋਸ਼ 'ਚ ਅਭਿਨੇਤਰੀ ਗ੍ਰਿਫਤਾਰ , ਮਾਡਲਾਂ ਨੂੰ ਪੋਰਨ ਫ਼ਿਲਮਾਂ 'ਚ ਕੰਮ ਕਰਵਾਉਣ ਦਾ ਦੋਸ਼

ਇਸ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਦਾ ਰਾਜ ਕੁੰਦਰਾ ਨਾਲ ਕੋਈ ਸਬੰਧ ਹੈ ਜਾਂ ਨਹੀਂ। ਰਿਪੋਰਟ ਮੁਤਾਬਕ ਨੰਦਿਤਾ ਦੱਤਾ ਮਾਡਲਿੰਗ ਦਾ ਕੰਮ ਕਰਦੀ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ 'ਤੇ ਨਵੀਆਂ ਲੜਕੀਆਂ ਨੂੰ ਵੈਬ ਸੀਰੀਜ਼ ਵਿੱਚ ਕੰਮ ਕਰਨ ਦਾ ਲਾਲਚ ਦੇ ਕੇ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਦੇ ਲਈ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਕਰਨ ਦਾ ਦੋਸ਼ ਹੈ।

ਪੋਰਨ ਰੈਕਟ ਚਲਾਉਣ ਦੇ ਦੋਸ਼ 'ਚ ਅਭਿਨੇਤਰੀ ਗ੍ਰਿਫਤਾਰ , ਮਾਡਲਾਂ ਨੂੰ ਪੋਰਨ ਫ਼ਿਲਮਾਂ 'ਚ ਕੰਮ ਕਰਵਾਉਣ ਦਾ ਦੋਸ਼

ਪੜ੍ਹੋ ਹੋਰ ਖ਼ਬਰਾਂ :ਪੰਜਾਬ 'ਚ ਹੁਣ ਸਾਰੀਆਂ ਜਮਾਤਾਂ ਲਈ ਇਸ ਦਿਨ ਤੋਂ ਖੁੱਲ੍ਹਣਗੇ ਸਾਰੇ ਸਕੂਲ , ਪੜ੍ਹੋ ਪੂਰੀ ਖ਼ਬਰ

ਪੁਲਿਸ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੀ ਗਈ ਮਾਡਲ ਨੰਦਿਤਾ ਦੱਤਾ ਖੁਦ ਵੀ ਅਸ਼ਲੀਲ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਫਿਲਮਾਂ ਵਿੱਚ ਉਹ ਨੈਨਸੀ ਭਾਬੀ ਨਾਂ ਦਾ ਕਿਰਦਾਰ ਨਿਭਾਉਂਦੀ ਸੀ। 26 ਜੁਲਾਈ ਨੂੰ ਦੋ ਮਾਡਲਾਂ ਨੇ ਨੰਦਿਤਾ ਅਤੇ ਮਾਈਨਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਦੋਵਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ।

-PTCNews

adv-img
adv-img