Wed, Apr 24, 2024
Whatsapp

ਹੁਣ ਕੋਰੋਨਾ ਵੈਕਸੀਨ ਲਗਵਾਉਣ ਦੀ ਫੋਟੋ ਸ਼ੇਅਰ ਕਰਨ 'ਤੇ ਮਿਲਣਗੇ 5000 ਰੁਪਏ, ਜਾਣੋ ਪੂਰੀ ਵੇਰਵਾ 

Written by  Shanker Badra -- May 21st 2021 04:02 PM
ਹੁਣ ਕੋਰੋਨਾ ਵੈਕਸੀਨ ਲਗਵਾਉਣ ਦੀ ਫੋਟੋ ਸ਼ੇਅਰ ਕਰਨ 'ਤੇ ਮਿਲਣਗੇ 5000 ਰੁਪਏ, ਜਾਣੋ ਪੂਰੀ ਵੇਰਵਾ 

ਹੁਣ ਕੋਰੋਨਾ ਵੈਕਸੀਨ ਲਗਵਾਉਣ ਦੀ ਫੋਟੋ ਸ਼ੇਅਰ ਕਰਨ 'ਤੇ ਮਿਲਣਗੇ 5000 ਰੁਪਏ, ਜਾਣੋ ਪੂਰੀ ਵੇਰਵਾ 

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਮੋਦੀ ਸਰਕਾਰ ਨੇ ਟੀਕਾਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਸਮੇਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਟੀਕਾ ਲਗਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਸਰਕਾਰ ਹੁਣ ਤੁਹਾਨੂੰ ਘਰ ਬੈਠ ਕੇ 5000 ਰੁਪਏ ਜਿੱਤਣ ਦਾ ਮੌਕਾ ਦੇ ਰਹੀ ਹੈ। ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ? [caption id="attachment_499170" align="aligncenter" width="300"]Modi government giving 5,000 rupees for sharing photo of the Corona Vaccination with Tagline ਹੁਣ ਕੋਰੋਨਾ ਵੈਕਸੀਨ ਲਗਵਾਉਣ ਦੀ ਫੋਟੋ ਸ਼ੇਅਰ ਕਰਨ 'ਤੇ ਮਿਲਣਗੇ 5000 ਰੁਪਏ, ਜਾਣੋ ਪੂਰੀ ਵੇਰਵਾ[/caption] ਸਰਕਾਰ ਵੱਲੋਂ ਜੋ ਵੀ ਵਿਅਕਤੀ ਵੈਕਸੀਨ ਲਗਵਾਉਣ ਦੀ ਫੋਟੋ ਇਕ ਚੰਗੀ ਟੈਗਲਾਈਨ ਦੇ ਨਾਲ ਸ਼ੇਅਰ ਕਰੇਗਾ ,ਉਸਨੂੰ ਇਨਾਮ 5,000 ਰੁਪਏ ਦਾ ਨਕਦ ਇਨਾਮ ਮਿਲੇਗਾ। ਆਓ ਜੀ ਤੁਹਾਨੂੰ ਦੱਸਦੇ ਹਨ ਕਿਵੇਂ ਤੁਸੀ ਘਰ ਬੈਠੇ 5 ਹਜ਼ਾਰ ਰੁਪਏ ਕਮਾ ਸਕਦੇ ਹੋ: [caption id="attachment_499171" align="aligncenter" width="300"]Modi government giving 5,000 rupees for sharing photo of the Corona Vaccination with Tagline ਹੁਣ ਕੋਰੋਨਾ ਵੈਕਸੀਨ ਲਗਵਾਉਣ ਦੀ ਫੋਟੋ ਸ਼ੇਅਰ ਕਰਨ 'ਤੇ ਮਿਲਣਗੇ 5000 ਰੁਪਏ, ਜਾਣੋ ਪੂਰੀ ਵੇਰਵਾ[/caption] My Gov India ਨੇ ਕੀਤਾ ਟਵਿਟ My Gov India ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਬਾਰੇ ਦਿੱਤੀ ਗਈ ਹੈ। ਟਵੀਟ ਵਿਚ ਕਿਹਾ ਗਿਆ ਹੈ ਕਿ ਜੇ ਤੁਸੀ ਹਾਲ ਹੀ ਵਿਚ ਟੀਕਾ ਲਗਾਇਆ ਗਿਆ ਹੈ, ਤਾਂ ਤੁਸੀਂ ਲੱਖਾਂ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰ ਸਕਦੇ ਹੋ। ਤੁਸੀਂ ਆਪਣੀ ਟੀਕਾ ਲਗਾਉਣ ਦੀ ਫੋਟੋ ਨੂੰ ਦਿਲਚਸਪ ਟੈਗਲਾਈਨ ਨਾਲ ਸਾਂਝਾ ਕਰੋ ਅਤੇ 5000 ਰੁਪਏ ਜਿੱਤਣ ਦਾ ਮੌਕਾ ਪ੍ਰਾਪਤ ਕਰੋ। [caption id="attachment_499168" align="aligncenter" width="300"]Modi government giving 5,000 rupees for sharing photo of the Corona Vaccination with Tagline ਹੁਣ ਕੋਰੋਨਾ ਵੈਕਸੀਨ ਲਗਵਾਉਣ ਦੀ ਫੋਟੋ ਸ਼ੇਅਰ ਕਰਨ 'ਤੇ ਮਿਲਣਗੇ 5000 ਰੁਪਏ, ਜਾਣੋ ਪੂਰੀ ਵੇਰਵਾ[/caption] ਇਥੇ ਸ਼ੇਅਰ ਕਰੋ ਆਪਣੀ ਤਸਵੀਰ My Gov India ਨੇ ਟਵਿਟਰ 'ਤੇ ਆਪਣਾ ਲਿੰਕ ਸਾਂਝਾ ਕੀਤਾ ਹੈ, ਜਿੱਥੇ ਤੁਸੀਂ ਆਪਣੀ ਫੋਟੋ ਨੂੰ ਸਾਂਝਾ ਕਰ ਸਕਦੇ ਹੋ। ਫੋਟੋ ਨੂੰ ਸਾਂਝਾ ਕਰਨ ਲਈ, ਇਸ ਲਿੰਕ 'ਤੇ ਕਲਿੱਕ ਕਰੋ https://bit.ly/3sFLakx

ਇਨ੍ਹਾਂ ਲੋਕਾਂ ਨੂੰ ਮਿਲੇਗਾ ਇਨਾਮ ਹਰ ਮਹੀਨੇ 10 ਚੁਣੀਆਂ ਗਈਆਂ ਟੈਗਲਾਈਨ ਨੂੰ ਸਰਕਾਰ ਵੱਲੋਂ 5000 ਰੁਪਏ ਦਿੱਤੇ ਜਾਣਗੇ। ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟੀਕਾ ਲਗਾਇਆ ਗਿਆ ਹੈ ਤਾਂ ਟੀਕਾਕਰਨ ਦੀ ਮਹੱਤਤਾ 'ਤੇ ਇਕ ਚੰਗੀ ਟੈਗਲਾਈਨ ਨਾਲ ਟੀਕਾਕਰਣ ਦੀ ਤਸਵੀਰ ਨੂੰ ਸਾਂਝਾ ਕਰੋ ਅਤੇ ਲੋਕਾਂ ਨੂੰ ਪ੍ਰੇਰਿਤ ਕਰੋ। [caption id="attachment_499169" align="aligncenter" width="300"]Modi government giving 5,000 rupees for sharing photo of the Corona Vaccination with Tagline ਹੁਣ ਕੋਰੋਨਾ ਵੈਕਸੀਨ ਲਗਵਾਉਣ ਦੀ ਫੋਟੋ ਸ਼ੇਅਰ ਕਰਨ 'ਤੇ ਮਿਲਣਗੇ 5000 ਰੁਪਏ, ਜਾਣੋ ਪੂਰੀ ਵੇਰਵਾ[/caption] ਇੰਜ ਕਰਵਾਉ ਰਜਿਸਟ੍ਰੇਸ਼ਨ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ, ਤੁਹਾਨੂੰ ਪਹਿਲਾਂ myGov.in ਪੋਰਟਲ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਲਾਗਇਨ ਟੂ ਭਾਗੀਦਾਰ (ਪਾਰਟੀਸਿਪੇਟ) ਟੈਬ ਤੇ ਕਲਿਕ ਕਰਨਾ ਹੈ। ਇਸ ਤੋਂ ਬਾਅਦ ਰਜਿਸਟਰੇਸ਼ਨ ਦਾ ਵੇਰਵਾ ਭਰਨਾ ਪਏਗਾ। -PTCNews

Top News view more...

Latest News view more...