Advertisment

"ਧੰਨਵਾਦ, ਜ਼ਿੰਦਾ ਪਹੁੰਚਾਉਣ ਲਈ" ਮੋਦੀ ਦਾ ਬਠਿੰਡਾ ਏਅਰਪੋਰਟ 'ਤੇ CM ਚੰਨੀ ਨੂੰ ਸੁਨੇਹਾ

author-image
Riya Bawa
Updated On
New Update
"ਧੰਨਵਾਦ, ਜ਼ਿੰਦਾ ਪਹੁੰਚਾਉਣ ਲਈ" ਮੋਦੀ ਦਾ ਬਠਿੰਡਾ ਏਅਰਪੋਰਟ 'ਤੇ CM ਚੰਨੀ ਨੂੰ ਸੁਨੇਹਾ
Advertisment
ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਪੰਜਾਬ ਦੇ ਫਿਰੋਜ਼ਪੁਰ ਵਿੱਚ ਰੈਲੀ ਰੱਦ ਹੋ ਗਈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਹੁਸੈਨੀਵਾਲ ਤੋਂ ਹੀ ਦਿੱਲੀ ਪਰਤੇ ਹਨ। ਦਰਅਸਲ, ਪ੍ਰਦਰਸ਼ਨ ਕਾਰੀਆਂ ਨੇ ਰਸਤੇ 'ਚ ਹੀ ਪ੍ਰਧਾਨ ਮੰਤਰੀ ਦਾ ਕਾਫਲਾ ਰੋਕ ਦਿੱਤਾ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ 15-20 ਮਿੰਟਾਂ ਲਈ ਇੱਕ ਫਲਾਈ ਓਵਰ 'ਤੇ ਇੰਤਜ਼ਾਰ ਕਰਨਾ ਪਿਆ। ਇਸ ਮਗਰੋਂ ਪ੍ਰਧਾਨ ਮੰਤਰੀ ਬਠਿੰਡਾ ਰਾਹੀਂ ਦਿੱਲੀ ਵਾਪਸ ਪਰਤ ਗਏ।
Advertisment
ਇਸ ਦੌਰਾਨ ਬਠਿੰਡਾ ਏਅਰਪੋਰਟ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਾਪਸੀ ਵੇਲੇ ਇਹ ਕਹਿ ਕਿ ਗਏ "ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ, ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਪਹੁੰਚ ਗਿਆ।" ਇਸ ਬਾਰੇ ਤਰੁਣ ਚੁੱਘ ਨੇ ਟਵੀਟ ਕਰ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਢਿੱਲ ਦੇਣ ਦੀ ਸਾਜ਼ਿਸ਼ ਵਿੱਚ ਕੌਣ ਸ਼ਾਮਲ ਹੈ? ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਇੰਨੀ ਵੱਡੀ ਸੁਰੱਖਿਆ ਕੁਤਾਹੀ 'ਚ "ਇਮਰਾਨ ਖਾਨ ਦੇ ਯਾਰ" ਦੀ ਪੰਜਾਬ ਸਰਕਾਰ ਵਿੱਚੋਂ ਕੌਣ-ਕੌਣ ਇਸ ਸਾਜ਼ਿਸ਼ ਵਿੱਚ ਸ਼ਾਮਲ ਹੈ? ਕਿਸ ਦੇ ਇਸ਼ਾਰੇ 'ਤੇ ਸੁਰੱਖਿਆ ਵਿਚ ਢਿੱਲ ਮੱਠ ਹੋਈ ਹੈ?
Advertisment
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪੂਰੇ ਮਾਮਲੇ 'ਤੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਉਧਰ ਪੰਜਾਬ ਭਾਜਪਾ ਦੇ ਲੀਡਰ ਵੀ ਇਸ ਘਟਨਾ ਮਗਰੋਂ ਪੰਜਾਬ ਸਰਕਾਰ 'ਤੇ ਹਮਲਾਵਾਰ ਹੋ ਗਏ ਹਨ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੇ ਪੰਜਾਬ ਫੇਰੀ ਦੌਰਾਨ ਸੁਰੱਖਿਆ ਦੀ ਗੰਭੀਰ ਉਲੰਘਣਾ ਤੋਂ ਬਾਅਦ ਵਾਪਸ ਪਰਤਣ ਦਾ ਫੈਸਲਾ ਕੀਤਾ।
Advertisment
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਕੁਤਾਹੀ ਲਈ ਜਵਾਬਦੇਹੀ ਤੈਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। PM Modi's Ferozepur rally cancelled: MHA cites 'security breach' as reason, seeks report from Punjab ਪੰਜਾਬ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੇ ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਜੋ ਹੋਇਆ ਹੈ, ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਪੰਜਾਬੀਅਤ ਦੇ ਖ਼ਿਲਾਫ਼ ਹੈ। ਫਿਰੋਜ਼ਪੁਰ ਵਿਚ ਭਾਜਪਾ ਦੀ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਲਈ ਇੱਕ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ।
Advertisment
publive-image -PTC News-
prime-minister-modi pm%e2%80%89modi ferozepur-rally pm-modi-ferozepur-rally pm-modi-cancels-ferozepur-visit apne-cm-ko-thanks-kehna ki-mein-bhatinda-airport-tak-zinda-laut-paaya
Advertisment

Stay updated with the latest news headlines.

Follow us:
Advertisment