ਮੋਗਾ : ਨੌਜਵਾਨਾਂ ਨੂੰ ਬੁਲਟ ਦੇ ਪਟਾਕੇ ਪਾਉਣੇ ਪਏ ਮਹਿੰਗੇ , ਇੱਕ ਨੌਜਵਾਨ ਦੀ ਹੋਈ ਮੌਤ , ਦੂਜਾ ਗੰਭੀਰ ਜ਼ਖਮੀ   

Moga-Ferozepur Road Village Duneke Bullet Fire One young man Death
ਮੋਗਾ : ਨੌਜਵਾਨਾਂ ਨੂੰ ਬੁਲਟ ਦੇ ਪਟਾਕੇ ਪਾਉਣੇ ਪਏ ਮਹਿੰਗੇ , ਇੱਕ ਨੌਜਵਾਨ ਦੀ ਹੋਈ ਮੌਤ , ਦੂਜਾ ਗੰਭੀਰ   

ਮੋਗਾ : ਨੌਜਵਾਨਾਂ ਨੂੰ ਬੁਲਟ ਦੇ ਪਟਾਕੇ ਪਾਉਣੇ ਪਏ ਮਹਿੰਗੇ , ਇੱਕ ਨੌਜਵਾਨ ਦੀ ਹੋਈ ਮੌਤ , ਦੂਜਾ ਗੰਭੀਰ ਜ਼ਖਮੀ:ਮੋਗਾ :  ਮੋਗਾ – ਫਿਰੋਜ਼ਪੁਰ ਰੋਡ ‘ਤੇ ਪਿੰਡ ਦੁਨੇਕੇ ਦੇ ਕੋਲ ਐਤਵਾਰ ਨੂੰ ਇੱਕ ਚਲਦੇ ਬੁਲਟ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਹਾਦਸੇ ਦੌਰਾਨ 2 ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ ਸਨ ,ਜਿਨ੍ਹਾਂ ‘ਚੋਂ ਇੱਕ ਨੌਜਵਾਨ ਇਕ ਦੀ ਮੌਤ ਹੋ ਗਈ ਹੈ।

Moga-Ferozepur Road Village Duneke Bullet Fire One young man Death
ਮੋਗਾ : ਨੌਜਵਾਨਾਂ ਨੂੰ ਬੁਲਟ ਦੇ ਪਟਾਕੇ ਪਾਉਣੇ ਪਏ ਮਹਿੰਗੇ , ਇੱਕ ਨੌਜਵਾਨ ਦੀ ਹੋਈ ਮੌਤ , ਦੂਜਾ ਗੰਭੀਰ

ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ ਐਤਵਾਰ ਨੂੰ ਮੋਗਾ ਤੋਂ ਇਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਘਲਕਲਾਂ ਪਰਤ ਰਹੇ ਸਨ। ਇਸ ਦੌਰਾਨ ਅਚਾਨਕ ਬੁਲਟ ਨੂੰ ਅੱਗ ਲੱਗ ਗਈ, ਜਿਸ ਨਾਲ ਜਸਪ੍ਰੀਤ ਸਿੰਘ (42) ਅਤੇ ਬਲਜਿੰਦਰ ਸਿੰਘ ਝੁਲਸ ਗਏ ਸਨ।

Moga-Ferozepur Road Village Duneke Bullet Fire One young man Death
ਮੋਗਾ : ਨੌਜਵਾਨਾਂ ਨੂੰ ਬੁਲਟ ਦੇ ਪਟਾਕੇ ਪਾਉਣੇ ਪਏ ਮਹਿੰਗੇ , ਇੱਕ ਨੌਜਵਾਨ ਦੀ ਹੋਈ ਮੌਤ , ਦੂਜਾ ਗੰਭੀਰ

ਜਿਸ ‘ਚੋਂ ਬਲਜਿੰਦਰ ਸਿੰਘ (38) ਦੀ ਮੌਤ ਹੋ ਗਈ ਹੈ ਅਤੇ ਜਸਪ੍ਰੀਤ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਮੋਗਾ ਤੋਂ ਲੁਧਿਆਣਾ ਡੀ.ਐੱਮ.ਸੀ. ਰੈਫਰ ਕਰ ਦਿੱਤਾ ਗਿਆ ਹੈ।  ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
-PTCNews