Tue, Apr 23, 2024
Whatsapp

ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲਾਂ ਦੀ ਮੌਤ

Written by  Jashan A -- January 27th 2019 10:44 AM
ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲਾਂ ਦੀ ਮੌਤ

ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲਾਂ ਦੀ ਮੌਤ

ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲਾਂ ਦੀ ਮੌਤ ,ਮੋਗਾ: ਪੰਜਾਬ 'ਚ ਦਿਨ ਬ ਦਿਨ ਸੜਕੀ ਹਾਦਸਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ। ਵੱਧ ਰਹੀ ਧੁੰਦ ਕਾਰਨ ਇਹਨਾਂ ਹਾਦਸਿਆਂ 'ਚ ਦੁੱਗਣਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੌਰਾਨ ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਮੋਗਾ ਫ਼ਿਰੋਜ਼ਪੁਰ ਰੋਡ ਤੇ ਪਿੰਡ ਘੱਲ ਖੁਰਦ ਨੇੜੇ ਵਾਪਰਿਆ ਹੈ। ਇਸ ਭਿਆਨਕ ਸੜਕ ਹਾਦਸੇ ਚ ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲ ਦੀ ਮੌਤ ਹੋ ਗਈ। [caption id="attachment_246720" align="aligncenter" width="300"]road accident ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲਾਂ ਦੀ ਮੌਤ[/caption] ਮ੍ਰਿਤਕਾ ਦੀ ਪਛਾਣ ਸਹਾਇਕ ਐਡਵੋਕੇਟ ਜਨਰਲ ਸੰਦੀਪ ਸਿੰਘ ਮਾਨ ਵਾਸੀ ਮੁਕਤਸਰ ,ਸਹਾਇਕ ਐਡਵੋਕੇਟ ਜਨਰਲ ਅਤਿੰਦਰ ਪਾਲ ਸਿੰਘ ਹਰਿੰਦਰ ਸਿੰਘ ਜੌੜਕੀਆਂ ਦਾ ਸਪੁੱਤਰ ਸੀ। ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਆਪਣੇ ਕੁਲੀਗ ਐਡਵੋਕੇਟ ਦੇ ਵਿਆਹ ਦੀ ਪਾਰਟੀ ਸਮਾਗਮ ਤੋਂ ਆ ਰਹੇ ਸਨ ਅਤੇ ਅੱਜ ਬਠਿੰਡਾ ਵਿਖੇ ਵਿਆਹ ਸਮਾਗਮ ਵਿੱਚ ਵੀ ਉਨ੍ਹਾਂ ਨੇ ਸ਼ਾਮਲ ਹੋਣਾ ਸੀ। [caption id="attachment_246721" align="aligncenter" width="255"]road accident ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲਾਂ ਦੀ ਮੌਤ[/caption] ਘੱਲ ਖੁਰਦ ਨੇੜੇ ਵਾਪਰੇ ਇਸ ਭਿਆਨਕ ਹਾਦਸੇ ਚ ਇਨ੍ਹਾਂ ਦੀ ਕਾਰ ਇੱਕ ਟਰਾਲੇ ਦੀ ਚਪੇਟ ਚ ਆ ਗਈ।ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...