ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਅਰਦਾਸ ‘ਚ ਪੰਜ ਜੈਕਾਰਿਆਂ ਨਾਲ ਦਾਗੇ ਫ਼ਾਇਰ

Moga Gurdwara Sahib Granthi Ardas during Air firing , Video Viral
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇਅਰਦਾਸ 'ਚ ਪੰਜ ਜੈਕਾਰਿਆਂ ਨਾਲ ਦਾਗੇ ਫ਼ਾਇਰ , ਦੇਖੋ ਵੀਡੀਓ 

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇਅਰਦਾਸ ‘ਚ ਪੰਜ ਜੈਕਾਰਿਆਂ ਨਾਲ ਦਾਗੇ ਫ਼ਾਇਰ:ਮੋਗਾ : ਪੰਜਾਬ ‘ਚ ਖੁੱਲ੍ਹੇਆਮ ਹਵਾਈ ਫ਼ਾਇਰਿੰਗ ਕਰਨੀ ਅੱਜ -ਕੱਲ ਲੋਕਾਂ ਲਈ ਆਮ ਗੱਲ ਹੋ ਗਈ ਹੈ। ਤੁਸੀਂ ਅਕਸਰ ਹੀ ਲੋਕਾਂ ਨੂੰ ਵਿਆਹਾਂ ‘ਚ ਹਵਾਈ ਫ਼ਾਇਰਿੰਗ ਕਰਦੇ ਦੇਖਿਆ ਹੈ ਪਰ ਹੁਣ ਧਾਰਮਿਕ ਸਮਾਗਮਾਂ ‘ਚ ਵੀ ਸ਼ਰੇਆਮ ਫ਼ਾਇਰ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਮੋਗੇ ਦਾ ਸਾਹਮਣੇ ਆਇਆ ਹੈ।

Moga Gurdwara Sahib Granthi Ardas during Air firing , Video Viral
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇਅਰਦਾਸ ‘ਚ ਪੰਜ ਜੈਕਾਰਿਆਂ ਨਾਲ ਦਾਗੇ ਫ਼ਾਇਰ , ਦੇਖੋ ਵੀਡੀਓ

ਜਿੱਥੇ ਗੁਰਦੁਆਰਾ ਤਖ਼ਤਪੁਰਾ ਸਾਹਿਬ ਦੇ ਮੈਨੇਜਰ ਅਤੇ ਗ੍ਰੰਥੀ ਰਜਿੰਦਰ ਸਿੰਘ ਵੱਲੋਂ ਪਿਸਤੌਲ ਨਾਲ ਅਰਦਾਸ ‘ਚ ਸ਼ਰੇਆਮ ਹਵਾਈ ਫ਼ਾਇਰ ਕੀਤੇ ਗਏ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਗ੍ਰੰਥੀ ਸਿੰਘ ਰਜਿੰਦਰ ਸਿੰਘ ਅਰਦਾਸ ਵਿਚ ਪੰਜ ਜੈਕਾਰਿਆਂ ਦੇ ਨਾਲ ਪੰਜ ਫਾਇਰ ਵੀ ਕਰਦਾ ਹੈ।

Moga Gurdwara Sahib Granthi Ardas during Air firing , Video Viral
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇਅਰਦਾਸ ‘ਚ ਪੰਜ ਜੈਕਾਰਿਆਂ ਨਾਲ ਦਾਗੇ ਫ਼ਾਇਰ , ਦੇਖੋ ਵੀਡੀਓ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਕਤ ਗ੍ਰੰਥੀ ਨੇ ਮੰਨਿਆ ਹੈ ਕਿ ਵੀਡੀਓ ਵਿਚ ਫਾਇਰ ਕਰਦਾ ਵਿਅਕਤੀ ਉਹ ਹੀ ਹੈ ਅਤੇ ਉਹ ਖੁਦ ਇਸ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵੀਡੀਓ 13 ਨਵੰਬਰ ਦੀ ਹੈ ਅਤੇ ਹੁਣ ਵਾਇਰਲ ਹੋਣ ਕਰਕੇ ਸਾਹਮਣੇ ਆਈ ਹੈ।

Moga Gurdwara Sahib Granthi Ardas during Air firing , Video Viral
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇਅਰਦਾਸ ‘ਚ ਪੰਜ ਜੈਕਾਰਿਆਂ ਨਾਲ ਦਾਗੇ ਫ਼ਾਇਰ , ਦੇਖੋ ਵੀਡੀਓ

ਦੱਸ ਦੇਈਏ ਕਿ ਸੂਬੇ ‘ਚ ਆਏ ਦਿਨ ਵਿਆਹ ਸਮਾਗਮਾਂ ਤੇ ਕਦੇ ਪਾਰਟੀਆਂ ‘ਚਹਵਾਈ ਫ਼ਾਇਰ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਨਗਰ ਕੀਰਤਨ ਤੇ ਅਰਦਾਸ ਵਿੱਚ ਵੀ ਹਵਾਈ ਫਾਇਰ ਹੋਣ ਲੱਗੇ ਹਨ।ਇਸ ਪਹਿਲਾਂ ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਅਤੇ ਫ਼ਿਰ 15 ਨਵੰਬਰ ਨੂੰ ਸੰਗਰੂਰ ਵਿੱਚਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ।
-PTCNews