Fri, Apr 26, 2024
Whatsapp

ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਦਿੱਤਾ ਇਸ ਘਟਨਾ ਨੂੰ ਅੰਜਾਮ...! 

Written by  Joshi -- April 08th 2018 06:58 PM
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਦਿੱਤਾ ਇਸ ਘਟਨਾ ਨੂੰ ਅੰਜਾਮ...! 

ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਦਿੱਤਾ ਇਸ ਘਟਨਾ ਨੂੰ ਅੰਜਾਮ...! 

ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਦਿੱਤਾ ਇਸ ਘਟਨਾ ਨੂੰ ਅੰਜਾਮ...! ਮੋਗਾ 'ਚ ਅੱਜ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆਂ ਨੇ ਇਕ ਆੜ੍ਹਤੀਏ ਕੋਲ ਕੰਮ ਕਰਦੇ ਕਰਿੰਦਿਆਂ ਨੂੰ ਪਿਸਤੌਲ ਦਿਖਾ ਕੇ ਪੰਜ ਲੱਖ ਰੁਪਏ ਦੀ ਲੁੱਟ-ਖੋਹ ਕੀਤੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਬਚਿੱਤਰ ਸਿੰਘ ਅਤੇ ਰਾਮ ਸਿੰਘ ਮੋਗਾ ਕਮਿਸ਼ਨ ਏਜੰਟ ਨਾਮ ਦੀ ਆੜ੍ਹਤ 'ਤੇ ਕੰਮ ਕਰਦੇ ਸਨ। ਉਹ ਸ਼ਮ ਸਮੇਂ ਇੰਡੀਗੋ ਕਾਰ 'ਤੇ ਆੜ੍ਹਤੀਏ ਦੀ ਦੁਕਾਨ ਦੀ ਰਕਮ ਇਕੱਠੀ ਕਰਕੇ ਜਦੋਂ ਮੋਗਾ ਵੱਲ ਨੂੰ ਵਾਪਸੀ ਕਰ ਰਹੇ ਸਨ ਤਾਂ ਪਿੰਡ ਗਲੋਤੀ ਦੇ ਨਜ਼ਦੀਕ ਪੈਂਦੀ ਨਹਿਰ ਦੇ ਪੁੱਲ ਕੋਲ ਪਹੁੰਚਣ 'ਤੇ ਉਹਨਾਂ ਨਾਲ ਇਹ ਘਟਨਾ ਵਾਪਰੀ। ਘਟਨਾ ਦੌਰਾਨ ਸਵਿਫਟ ਗੱਡੀ 'ਚ ਬੈਠੇ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੀ ਕਾਰ ਨੂੰ ਰੋਕ ਕੇ ਪਿਸਤੌਲ ਦੀ ਨੋਕ 'ਤੇ ਇਕੱਠੀ ਕੀਤੀ ਰਕਮ ਉਹਨਾਂ ਦੇ ਹਵਾਲੇ ਕਰਨ ਨੂੰ ਕਿਹਾ ਗਿਆ। ਲੁਟੇਰੇ ਪੰਜ ਲੱਖ ਰੁਪਏ ਅਤੇ ਦੋ ਮੋਬਾਇਲ ਖੋਹਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। —PTC News


Top News view more...

Latest News view more...