Sat, Apr 20, 2024
Whatsapp

ਦੇਖੋ, ਮੋਗਾ ਦੇ ਇਸ ਵਿਅਕਤੀ ਨੂੰ ਜਿਸ ਨੂੰ ਪਿਤਾ ਤੇ ਭਰਾਵਾਂ ਨੇ ਹੀ ਬਣਾ ਕੇ ਰੱਖਿਆ ਸੀ ਕੈਦੀ

Written by  Joshi -- August 18th 2018 08:07 PM
ਦੇਖੋ, ਮੋਗਾ ਦੇ ਇਸ ਵਿਅਕਤੀ ਨੂੰ ਜਿਸ ਨੂੰ ਪਿਤਾ ਤੇ ਭਰਾਵਾਂ ਨੇ ਹੀ ਬਣਾ ਕੇ ਰੱਖਿਆ ਸੀ ਕੈਦੀ

ਦੇਖੋ, ਮੋਗਾ ਦੇ ਇਸ ਵਿਅਕਤੀ ਨੂੰ ਜਿਸ ਨੂੰ ਪਿਤਾ ਤੇ ਭਰਾਵਾਂ ਨੇ ਹੀ ਬਣਾ ਕੇ ਰੱਖਿਆ ਸੀ ਕੈਦੀ

ਅੱਜ ਦੇ ਦੌਰ ਵਿੱਚ ਲੋਕਾਂ ਦਾ ਲਹੂ ਇੰਨਾ ਕੁ ਸਫ਼ੈਦ ਹੋ ਚੁੱਕਾ ਹੈ ਕਿ ਸਕੇ ਭਰਾ ਭਰਾ ਨੂੰ ਤੇ ਪਿਓ ਆਪਣੇ ਪੁੱਤ ਨਾਲ ਵਿਤਕਰੇ ਵਾਲਾ ਵਰਤਾਰਾ ਕਰਨ 'ਤੇ ਉੱਤਰੇ ਹੋਏ ਹਨ । ਅਜਿਹੀ ਹੀ ਇੱਕ ਕਹਾਣੀ ਜਗਤਾਰ ਸਿੰਘ ਦੀ ਹੈ , ਜਿਸਨੂੰ ਉਸਦੇ ਸਕੇ ਭਰਾ ਅਤੇ ਪਿਓ ਨੇ ਬਿਨ੍ਹਾਂ ਕਿਸੇ ਕਸੂਰ ਦੇ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ । ਤੁਹਾਨੂੰ ਦੱਸ ਦੇਈਏ ਕਿ ਜਗਤਾਰ ਸਿੰਘ ਨੂੰ ਉਸਦੇ ਭਰਾ ਅਤੇ ਪਿਓ ਵੱਲੋਂ ਸੋਟੀਆਂ ਨਾਲ ਕੁੱਟਿਆ ਜਾਂਦਾ ਹੈ, ਇੱਥੋਂ ਤੱਕ ਕਿ ਉਸਨੂੰ ਕਈ ਦਿਨ ਤੱਕ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ। ਜਗਤਾਰ ਮੁਤਾਬਿਕ ਉਹ ਬਿਲਕੁਲ ਠੀਕ ਠਾਕ ਹੈ ਪਰ ਫਿਰ ਵੀ ਉਸ ਉੱਤੇ ਇਹ ਤਸ਼ੱਦਦ ਕੀਤਾ ਜਾ ਰਿਹਾ ਹੈ।ਉਸਨੇ ਦੱਸਿਆ ਕਿ ਉਸਨੂੰ ੨੫ ਸਾਲ ਤੋਂ ਇੰਝ ਹੀ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ ਤੇ ਉਸਦੇ ਭਰਾ ਅਤੇ ਪਿਓ ਵੱਲੋਂ ਬੇਰਹਿਮੀ ਨਾਲ ਉਸਦੀ ਮਾਰ ਕੁੱਟ ਕੀਤੀ ਜਾਂਦੀ ਹੈ। ਇਸ ਗੱਲ ਦਾ ਭੇਤ ਉਦੋਂ ਖੁੱਲਿਆ ਜਦੋਂ ਜਗਤਾਰ ਸਿੰਘ ਨੂੰ ਜਿਸ ਮੰਜੇ ਨਾਲ ਬੰਨ੍ਹਿਆ ਹੋਇਆ ਸੀ, ਉਸ ਨੂੰ ਚੁੱਕੀ ਉਹ ਆਪਣੇ ਵੱਡੇ ਭਰਾ ਦੇ ਘਰ ਪਹੁੰਚ ਗਿਆ । ਪੁਲਿਸ ਕੋਲ ਇਸਦੀ ਸ਼ਿਕਾਇਤ ਪਹੁੰਚਣ ਤੇ ਦੋਸ਼ੀ ਠਹਿਰਾਏ ਜਾ ਰਹੇ ਪਿਓ ਭਰਾ ਕੋਲੋਂ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਜਗਤਾਰ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਉਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। —PTC News


Top News view more...

Latest News view more...