ਨਵਜਾਤ ਬੱਚੀ ਨਾਲ ਘਿਨੌਣਾ ਕੰਮ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ

women arrested

ਨਵਜਾਤ ਬੱਚੀ ਨਾਲ ਘਿਨੌਣਾ ਕੰਮ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ,ਮੋਗਾ: ਮੋਗਾ ਜ਼ਿਲ੍ਹੇ ‘ਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਪ੍ਰੇਸ਼ਾਨ ਹੋ ਜਾਓਗੇ। ਇਹ ਘਟਨਾ ਮੋਗੇ ਦੇ ਪਿੰਡ ਮਾਹਲਾ ਕਲਾਂ ਦੀ ਹੈ, ਜਿਥੇ ਕੁਝ ਦਿਨ ਦਿਨ ਪਹਿਲਾ ਇੱਕ ਮਾਂ ਨੇ ਆਪਣੀ ਬੱਚੀ ਨੂੰ ਨਾਲੀ ਵਿੱਚ ਸੁੱਟ ਦਿੱਤਾ ਸੀ।

ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਹਿਲਾ ਨੂੰ ਦਬੋਚ ਲਿਆ। ਸੂਤਰਾਂ ਅਨੁਸਾਰ ਸਥਾਨਕ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ 1 ਨਵੰਬਰ ਨੂੰ ਪਿੰਡ ਮਾਹਲਾ ਕਲਾਂ ਨਿਵਾਸੀ ਇਕਬਾਲ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਨਾਲੀ ‘ਚ ਇਕ 9 ਮਹੀਨੇ ਦੀ ਨਵਜਾਤ ਬੱਚੀ ਦੀ ਲਾਸ਼ ਪਈ ਹੈ, ਜਿਸ ‘ਤੇ ਅਸੀਂ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਬਾਘਾਪੁਰਾਣਾ ‘ਚ ਮਾਮਲਾ ਦਰਜ ਕਰ ਲਿਆ।

ਹੋਰ ਪੜ੍ਹੋ:ਭਾਰਤੀ ਕ੍ਰਿਕੇਟ ਟੀਮ ਨੇ ਵਿੰਡੀਜ਼ ਨੂੰ ਦੂਸਰੇ ਮੈਚ ‘ਚ ਹਰਾਇਆ, ਸੀਰੀਜ਼ ਕੀਤੀ 2-0 ਨਾਲ ਕਲੀਨ ਸਵੀਪ

ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਿਲਾ ਨੂੰ ਗ੍ਰਿਫਤਾਰ ਕਰ ਕੇ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਮਹਿਲਾ ਦਾ ਡੀ. ਐੱਨ. ਏ. ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ। ਪੁਲਿਸ ਦਸ ਕਹਿਣਾ ਹੈ ਸਾਡੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

—PTC News