ਹੋਰ ਖਬਰਾਂ

ਮੋਗਾ ਪੁਲਿਸ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ASI 'ਤੇ ਕੀਤਾ ਮਾਮਲਾ ਦਰਜ

By Shanker Badra -- July 20, 2018 1:13 pm

ਮੋਗਾ ਪੁਲਿਸ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ASI 'ਤੇ ਕੀਤਾ ਮਾਮਲਾ ਦਰਜ:ਮੋਗਾ ਪੁਲਿਸ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਇੱਕ ASI 'ਤੇ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਰਿਸ਼ਵਤ ਲੈਣ ਵਾਲੇ ਏ.ਐੱਸ.ਆਈ.ਦੀ ਵੀਡੀਓ ਬਣਾ ਲਈ ਸੀ।ਇਸ ਘਟਨਾ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਉਕਤ ਵੀਡੀਓ ਨੂੰ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਹੈ।

ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸ ਦੇ ਉਪਰ ਇੱਕ ਮਾਮਲਾ ਦਰਜ ਸੀ ,ਉਸ ਮਾਮਲੇ ਦੀ ਹਾਈਕੋਰਟ ਤੋਂ ਜਮਾਨਤ ਕਰਵਾਉਣ ਦੇ ਬਦਲੇ ਏ.ਐੱਸ.ਆਈ. ਨੇ 40 ਹਜ਼ਾਰ ਦੀ ਮੰਗ ਕੀਤੀ ਸੀ।ਉਸਨੇ ਦੱਸਿਆ ਕਿ 20 ਹਜ਼ਾਰ ਰੁਪਏ 'ਚ ਸਹਿਮਤੀ ਬਣ ਗਈ ਸੀ।
-PTCNews

  • Share