Fri, Apr 19, 2024
Whatsapp

ਮੋਗਾ ਪੁਲਿਸ ਨੇ ਡਰੱਗ ਮਨੀ 'ਚ ਕੀਤੀ ਹੇਰਾਫੇਰੀ ,ਇੰਸਪੈਕਟਰ ਗ੍ਰਿਫ਼ਤਾਰ

Written by  Shanker Badra -- August 13th 2018 01:56 PM -- Updated: August 13th 2018 02:02 PM
ਮੋਗਾ ਪੁਲਿਸ ਨੇ ਡਰੱਗ ਮਨੀ 'ਚ ਕੀਤੀ ਹੇਰਾਫੇਰੀ ,ਇੰਸਪੈਕਟਰ ਗ੍ਰਿਫ਼ਤਾਰ

ਮੋਗਾ ਪੁਲਿਸ ਨੇ ਡਰੱਗ ਮਨੀ 'ਚ ਕੀਤੀ ਹੇਰਾਫੇਰੀ ,ਇੰਸਪੈਕਟਰ ਗ੍ਰਿਫ਼ਤਾਰ

ਮੋਗਾ ਪੁਲਿਸ ਨੇ ਡਰੱਗ ਮਨੀ 'ਚ ਕੀਤੀ ਹੇਰਾਫੇਰੀ ,ਇੰਸਪੈਕਟਰ ਗ੍ਰਿਫ਼ਤਾਰ:ਮੋਗਾ :ਮੋਗਾ ਪੁਲਿਸ ਨੇ ਡਰੱਗ ਮਨੀ ਮਾਮਲੇ 'ਚ ਹੋਈ ਹੇਰਾਫੇਰੀ ਦੇ ਦੋਸ਼ 'ਚ ਇੱਕ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।ਐਂਟੀ ਨਰਕੋਟਿਕਸ ਐਂਡ ਡਰੱਗ ਸੈੱਲ ਨੇ ਕੁੱਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਔਰਤ ਨੂੰ 5 ਕਿਲੋ ਭੁੱਕੀ ਨਾਲ ਫੜਿਆ ਸੀ।ਇਸ ਦੋਰਾਨ 2,43,600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ ਪਰ ਕੇਸ ਵਿਚ ਔਰਤ ਕੋਲੋਂ ਸਿਰਫ 1580 ਦੀ ਹੀ ਤਲਾਸ਼ੀ ਦਿਖਾਈ ਗਈ। ਇਸ ਤੋਂ ਬਾਅਦ ਐੱਸ.ਐੱਸ.ਪੀ. ਗੁਰਪ੍ਰੀਤ ਸਿੰਘ ਤੂਰ ਨੇ ਜਾਂਚ ਦੇ ਆਦੇਸ਼ ਦਿੱਤੇ ਸਨ।ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇੰਸਪੈਕਟਰ ਰਮੇਸ਼ ਲਾਲ ਨੇ ਔਰਤ ਦੇ ਘਰੋਂ 2,43,600 ਦੀ ਬਰਾਮਦਗੀ ਕੀਤੀ ਸੀ ਪਰ ਰਮੇਸ਼ ਲਾਲ ਨੇ 1,44000 ਆਪਣੀ ਵਰਦੀ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਕੋਲ ਰੱਖ ਲਏ ਅਤੇ ਬਾਕੀ 97000 ਔਰਤ ਅਤੇ ਉਸਦੇ ਬੇਟੇ ਨੂੰ ਵਾਪਿਸ ਕਰ ਦਿੱਤੇ ਤਾਂ ਜੋ ਸ਼ਿਕਾਇਤ ਦੀ ਗੁੰਜਾਇਸ਼ ਨਾ ਰਹਿ ਸਕੇ।ਇਸ ਤੋਂ ਬਾਅਦ ਇੰਸਪੈਕਟਰ ਰਮੇਸ਼ ਲਾਲ ਦੇ ਖਿਲਾਫ 7,13(2), 88 PC ACT ਤਹਿਤ ਪਰਚਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਔਰਤ ਦੇ ਘਰ ਰੇਡ ਕਰਨ ਗਏ ਇੰਸਪੈਕਟਰ ਰਮੇਸ਼ ਲਾਲ ਦੇ ਨਾਲ ਮਜੂਦ 2 ਮੁਲਾਜ਼ਮਾਂ ਨੇ ਐੱਸ.ਐੱਸ.ਪੀ. ਗੁਰਪ੍ਰੀਤ ਸਿੰਘ ਤੂਰ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਐੱਸ.ਐੱਸ.ਪੀ. ਤੂਰ ਨੇ ਜਾਂਚ ਦੇ ਹੁਕਮ ਦਿੱਤੇ ਸਨ। -PTCNews


Top News view more...

Latest News view more...