ਹਾਦਸੇ/ਜੁਰਮ

ਸ਼ਰਮਨਾਕ ! ਹਵਸ ਮਿਟਾਉਣ ਲਈ ਅਣਪਛਾਤਿਆਂ ਨੇ 25 ਸਾਲਾ ਲੜਕੀ ਨੂੰ ਅਗਵਾ ਕਰ ਕੀਤਾ ਜਬਰ-ਜ਼ਨਾਹ

By Jashan A -- November 06, 2019 11:11 am -- Updated:November 06, 2019 11:14 am

ਸ਼ਰਮਨਾਕ ! ਹਵਸ ਮਿਟਾਉਣ ਲਈ ਅਣਪਛਾਤਿਆਂ ਨੇ 25 ਸਾਲਾ ਲੜਕੀ ਨੂੰ ਅਗਵਾ ਕਰ ਕੀਤਾ ਜਬਰ-ਜ਼ਨਾਹ,ਮੋਗਾ: ਪੰਜਾਬ 'ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਆਏ ਦਿਨ ਅਨੇਕਾਂ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਰਹੀਆਂ ਹਨ।

Rapeਅਜਿਹਾ ਹੀ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਜਿਥੇ ਪਿੰਡ ਧੱਲੇਕੇ ਤੋਂ ਇਕ 25 ਸਾਲਾ ਲੜਕੀ ਨੂੰ ਅਗਵਾ ਕਰਕੇ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪੀੜਤ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦੇ 2 ਬੱਚੇ ਵੀ ਹਨ।

ਹੋਰ ਪੜ੍ਹੋ: ਜਲੰਧਰ ਦੇ ਭਾਰਗਵ ਕੈਂਪ ਦੀ ਸਕੂਲ ਗਈ ਵਿਦਿਆਰਥਣ ਅਗਵਾ, ਭਾਲ ਜਾਰੀ

ਪੀੜਤ ਲੜਕੀ ਮੁਤਾਬਕ ਉਹ ਆਪਣੀ ਭੈਣ ਨੂੰ ਮਿਲਣ ਧੱਲੇਕੇ ਗਈ ਹੋਈ ਸੀ ਤੇ ਉਥੇ ਉਹ ਰਸਤੇ 'ਚ 5 ਪੀਰ ਜਗ੍ਹਾ ਰੁਕੀ, ਉੱਥੇ ਪਿੱਛੋਂ 2 ਔਰਤਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ 2 ਕਾਰ ਸਵਾਰ ਮੁੰਡੇ ਆਏ ਉਨ੍ਹਾਂ 'ਚੋਂ ਇਕ ਮੁੰਡੇ ਨੇ ਉਤਰ ਕੇ ਅਤੇ ਦੋਵੇਂ ਔਰਤਾਂ ਨੇ ਉਸ ਨੂੰ ਜ਼ਬਰਦਸਤੀ ਕਾਰ 'ਚ ਧਕੇਲ ਦਿੱਤਾ ਅਤੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਨਸ਼ੇ ਦਾ ਟੀਕਾ ਲਗਾ ਦਿੱਤਾ ਤੇ ਰਸਤੇ 'ਚ ਉਸ ਨਾਲ ਬਲਾਤਕਾਰ ਕੀਤਾ।

Rapeਉਸ ਨੂੰ ਹੋਸ਼ ਆਈ ਤਾਂ ਉਸ ਨੇ ਦੇਖਿਆ ਕਿ ਉਹ ਧੂਰੀ 'ਚ ਸੀ। ਕਿਸੇ ਤਰ੍ਹਾਂ ਉੱਥੋਂ ਬੱਚ ਕੇ ਉਹ ਲੁਧਿਆਣਾ ਪਹੁੰਚੀ ਅਤੇ ਉੱਥੋਂ ਕਿਸੇ ਦੇ ਮੋਬਾਇਲ ਫੋਨ ਤੋਂ ਫੋਨ ਕੀਤਾ ਅਤੇ ਘਰਵਾਲਿਆਂ ਨੇ ਉੱਥੇ ਪਹੁੰਚ ਕੇ ਉਸ ਨੂੰ ਲੁਧਿਆਣਾ ਤੋਂ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਉਧਰ ਸਥਾਨਕ ਪੁਲਿਸ ਨੇ 'ਲੜਕੀ ਦਾ ਬਿਆਨ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share