Thu, Apr 25, 2024
Whatsapp

ਮੋਗਾ 'ਚ ਵੱਡੀ ਵਾਰਦਾਤ, ਪੁਲਿਸ ਦੇ ਨੱਕ ਹੇਠ ਬੈਂਕ 'ਚ ਡਾਕਾ

Written by  Jashan A -- April 22nd 2019 01:18 PM -- Updated: April 22nd 2019 01:20 PM
ਮੋਗਾ 'ਚ ਵੱਡੀ ਵਾਰਦਾਤ, ਪੁਲਿਸ ਦੇ ਨੱਕ ਹੇਠ ਬੈਂਕ 'ਚ ਡਾਕਾ

ਮੋਗਾ 'ਚ ਵੱਡੀ ਵਾਰਦਾਤ, ਪੁਲਿਸ ਦੇ ਨੱਕ ਹੇਠ ਬੈਂਕ 'ਚ ਡਾਕਾ

ਮੋਗਾ 'ਚ ਵੱਡੀ ਵਾਰਦਾਤ, ਪੁਲਿਸ ਦੇ ਨੱਕ ਹੇਠ ਬੈਂਕ 'ਚ ਡਾਕਾ,ਮੋਗਾ: ਪੰਜਾਬ 'ਚ ਲੁਟੇਰਿਆਂ ਦੇ ਹੋਂਸਲੇ ਦਿਨ ਬ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਲੁਟੇਰਿਆਂ ਵਲੋਂ ਸੂਬੇ 'ਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਥੇ ਮਿੰਨੀ ਸਕੱਤਰੇਤ 'ਚ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚ ਅਣਪਛਾਤੇ ਲੁਟੇਰੇ ਸੇਫ ਦੇ ਤਾਲੇ ਤੋੜ ਕੇ 17 ਲੱਖ 65 ਹਜ਼ਾਰ ਰੁਪਏ ਚੋਰੀ ਕਰ ਲਏ ਗਏ। [caption id="attachment_285783" align="aligncenter" width="300"]moga ਮੋਗਾ 'ਚ ਵੱਡੀ ਵਾਰਦਾਤ, ਪੁਲਿਸ ਦੇ ਨੱਕ ਹੇਠ ਬੈਂਕ 'ਚ ਡਾਕਾ[/caption] ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਸੇਫ 'ਚ ਪਿਆ ਸੋਨਾ ਵੀ ਲੁੱਟ ਕੇ ਲੈ ਗਏ।ਤੁਹਾਨੂੰ ਦੱਸ ਦੇਈਏ ਕਿ ਇਸ ਇਮਾਰਤ 'ਚ ਇਕ ਪਾਸੇ ਪੁਲਸ ਪ੍ਰਸ਼ਾਸਨ ਦੇ ਦਫਤਰ ਹਨ ਅਤੇ ਦੂਜੇ ਪਾਸੇ ਡੀ. ਸੀ. ਅਤੇ ਐੱਸ. ਐੱਸ. ਪੀ. ਦਾ ਦਫਤਰ ਹੈ ਅਤੇ ਬੈਂਕ ਦੇ ਬਿਲਕੁਲ ਨਾਲ 4-5 ਕਮਰੇ ਛੱਡ ਕੇ ਤਹਿਸੀਲਾਰ ਦਾ ਦਫਤਰ ਵੀ ਹੈ। ਹੋਰ ਪੜ੍ਹੋ:ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਦੇ ਚੜ੍ਹਿਆ ਅੜਿੱਕੇ, ਮਗਰੋ ਹੋਇਆ ਇਹ ! [caption id="attachment_285784" align="aligncenter" width="300"]moga ਮੋਗਾ 'ਚ ਵੱਡੀ ਵਾਰਦਾਤ, ਪੁਲਿਸ ਦੇ ਨੱਕ ਹੇਠ ਬੈਂਕ 'ਚ ਡਾਕਾ[/caption] ਪੁਲਿਸ ਪ੍ਰਸ਼ਾਸਨ ਦੇ ਹੁੰਦਿਆਂ ਹੀ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। -PTC News


Top News view more...

Latest News view more...