ਡੀ.ਜੇ ਵਿਵਾਦ: ਮੁਜ਼ਾਹਰਾ ਕਰ ਰਹੇ ਲੋਕਾਂ ਨੇ ਕਾਂਗਰਸੀ ਵਿਧਾਇਕ ਦੀ ਗੱਡੀ ‘ਤੇ ਵਰ੍ਹਾਏ ਪੱਥਰ

Moga

ਡੀ.ਜੇ ਵਿਵਾਦ: ਮੁਜ਼ਾਹਰਾ ਕਰ ਰਹੇ ਲੋਕਾਂ ਨੇ ਕਾਂਗਰਸੀ ਵਿਧਾਇਕ ਦੀ ਗੱਡੀ ‘ਤੇ ਵਰ੍ਹਾਏ ਪੱਥਰ,ਮੋਗਾ ਦੇ ਪਿੰਡ ਮਸਤੇਵਾਲਾ ‘ਚ ਪਿਛਲੇ ਦਿਨੀਂ ਵਿਆਹ ਸਮਾਗਮ ‘ਚ ਡੀ. ਜੇ. ‘ਤੇ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਲੋਕਾਂ ‘ਚ ਦਾ ਗੁੱਸਾ ਫੁੱਟ ਰਿਹਾ ਹੈ।ਅੱਜ ਪਰਿਵਾਰ ਨਾਲ ਮੋਗਾ ਦੇ ਸਿਵਲ ਹਸਪਤਾਲ ‘ਚ ਮੁਲਾਕਾਤ ਕਰਨ ਪਹੁੰਚੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ‘ਤੇ ਪ੍ਰਦਰਸ਼ਨਕਾਰੀਆਂ ਵਲੋਂ ਹਮਲਾ ਕਰ ਦਿੱਤਾ ਗਿਆ।

Moga ਮੁਜ਼ਾਹਰਾ ਕਰ ਰਹੇ ਲੋਕਾਂ ਨੇ ਵਿਧਾਇਕ ਦੀ ਗੱਡੀ ‘ਤੇ ਪੱਥਰ ਵੀ ਵਰ੍ਹਾਏ ਅਤੇ ਗੱਡੀ ਦੀ ਭੰਨਤੋੜ ਵੀ ਕੀਤੀ। ਇਸ ਦੌਰਾਨ ਵਿਧਾਇਕ ਸੁਖਜੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ।ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਕ ਮ੍ਰਿਤਕ ਕਰਨ ਨੂੰ ਕਤਲ ਕਰਨ ਵਾਲੇ ਮੁਲਜ਼ਮ ਨਹੀਂ ਫੜੇ ਜਾਂਦੇ ਉਦੋਂ ਤਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ।

ਹੋਰ ਪੜ੍ਹੋ:ਸਿੱਖਿਆ ਵਿਭਾਗ ਨੇ ਲੋਕਾਂ ਵਲੋਂ ਬੰਦ ਕੀਤੇ ਸਕੂਲ ਖੁਲਵਾਉਣ ਲਈ ਪੁਲਿਸ ਦੀ ਮਦਦ ਮੰਗੀ

ਤੁਹਾਨੂੰ ਦੱਸ ਦੇਈਏ ਕਿ ਬੀਤੇ ਸ਼ਨੀਵਾਰ ਮਸਤੇਵਾਲਾ ਪਿੰਡ ‘ਚ ਵਿਆਹ ਵਾਲੇ ਘਰ ਡੀ. ਜੇ. ਲੱਗਾ ਹੋਇਆ ਸੀ ਅਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਨੱਚਦੇ ਸਮੇਂ ਫਾਇਰ ਕੀਤੇ ਜਾ ਰਹੇ ਸਨ।

Moga ਇਸ ਦੌਰਾਨ ਸ਼ਰਾਬ ਦੇ ਨਸ਼ੇ ‘ਚ ਨੌਜਵਾਨਾਂ ਵਲੋਂ ਧੱਕੇ ਨਾਲ ਡੀ. ਜੇ. ਚੱਲਦਾ ਰੱਖਣ ਲਈ ਕਿਹਾ ਗਿਆ ਅਤੇ ਇਸ ਮੌਕੇ ਇਕ ਨੌਜਵਾਨ ਵਲੋਂ ਗੋਲੀ ਚਲਾਈ ਗਈ। ਇਹ ਗੋਲੀ ਡੀ. ਜੇ. ਦਾ ਕੰਮ ਕਰਦੇ ਕਰਨ ਨਾਂ ਦੇ ਨੌਜਵਾਨ ਦੀ ਛਾਤੀ ‘ਚ ਜਾ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

-PTC News