ਹਾਦਸੇ/ਜੁਰਮ

ਹੁਣ ਤਾਂ ਜਾਗੋ ਕੈਪਟਨ ਸਾਬ੍ਹ !,ਨਸ਼ੇ ਦੀ ਦਲਦਲ 'ਚ ਧਸਣ ਲੱਗੀਆਂ ਪੰਜਾਬ ਦੀਆਂ ਧੀਆਂ (ਤਸਵੀਰਾਂ)

By Jashan A -- July 12, 2019 11:07 am -- Updated:Feb 15, 2021

ਹੁਣ ਤਾਂ ਜਾਗੋ ਕੈਪਟਨ ਸਾਬ੍ਹ !,ਨਸ਼ੇ ਦੀ ਦਲਦਲ 'ਚ ਧਸਣ ਲੱਗੀਆਂ ਪੰਜਾਬ ਦੀਆਂ ਧੀਆਂ (ਤਸਵੀਰਾਂ),ਮੋਗਾ: ਭਾਵੇ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਪੰਜਾਬ ਵਿਚ ਨਸ਼ੇ ਦਾ ਦਰਿਆ ਵਗ ਰਿਹਾ ਹੈ। ਤਾਜ਼ਾ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਹੈ, ਜਿਥੇ ਇਕ 17 ਸਾਲ ਦੀ ਕੁੜੀ ਨੂ ਚਿੱਟੇ ਦੀ ਲੱਤ ਲੱਗ ਗਈ।

ਮਿਲੀ ਜਾਣਕਾਰੀ ਮੁਤਾਬਕ ਮੋਗਾ ਦੀ ਰਹਿਣ ਵਾਲੀ ਇਕ ਕੁੜੀ ਨੇ 12 ਸਾਲ ਦੀ ਉਮਰ 'ਚ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਆਪਣੀ ਨਸ਼ੇ ਦੀ ਆਦਤ ਨੂੰ ਛੱਡਣਾ ਚਾਹੁੰਦੀ ਹੈ। ਇਸ ਲਈ ਉਹ ਕੁੜੀ ਖੁਦ ਸਤਿਕਾਰ ਕਮੇਟੀ ਦੀ ਮਦਦ ਨਾਲ ਪੁਲਿਸ ਸਾਹਮਣੇ ਪੇਸ਼ ਹੋਈ ਹੈ।

ਹੋਰ ਪੜ੍ਹੋ:ਆਖਿਰ ਕਿਉਂ ਚਾਰ ਬੱਚਿਆਂ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ? ਜਾਣੋ

ਪੀੜਿਤ ਲੜਕੀ ਨੇ ਦੱਸਿਆ ਕਿ ਉਹ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਲੰਬੇ ਸਮੇਂ ਤੋਂ ਉਹ ਮੋਗਾ ਦੇ ਗੋਧੇਵਾਲਾ ਨੇੜੇ ਰਹਿੰਦੀ ਹੈ। ਉਸ ਦੀ ਮਾਂ ਦੀ ਮੋਤ ਹੋ ਚੁਕੀ ਹੈ ਅਤੇ ਹੋਰ ਉਸਦਾ ਕੋਈ ਨਹੀ ਹੈ।

ਪੀੜਤ ਮੁਤਾਬਕ 12 ਸਾਲ ਦੀ ਉਮਰ ਵਿਚ ਉਸਦੀ ਦੋਸਤ ਨੇ ਉਸਨੁ ਨਸ਼ੇ ਦੀ ਲੱਤ ਲਵਾ ਦਿੱਤੀ। ਉਹ ਨਸ਼ਾ ਕਰਨ ਲਈ ਬਿਊਟੀ ਪਾਰਲਰ ਦੀ ਨੌਕਰੀ ਕਰਦੀ ਸੀ। ਕੁੜੀ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਖਰੀਦੀਦੀ ਸੀ, ਤਾਂ ਉਸ ਨੇ ਕਿਹਾ ਕਿ ਮੋਗਾ 'ਚ ਜਗ੍ਹਾ-ਜਗ੍ਹਾ ਤੋਂ ਨਸ਼ਾ ਮਿਲਦਾ ਹੈ।

-PTC News

  • Share