ਪੰਜਾਬ ਪੁਲਿਸ ਦੇ ਇਸ ਨੌਜਵਾਨ ਨੇ ਕੀਤਾ ਪੁੰਨ ਦਾ ਕੰਮ, ਵਿਦੇਸ਼ ਫਸੇ ਪੁੱਤ ਨੂੰ ਰੌਂਦੀ ਮਾਂ ਨਾਲ ਮਿਲਾਇਆ

ਪੰਜਾਬ ਪੁਲਿਸ ਦੇ ਇਸ ਨੌਜਵਾਨ ਨੇ ਕੀਤਾ ਪੁੰਨ ਦਾ ਕੰਮ, ਵਿਦੇਸ਼ ਫਸੇ ਪੁੱਤ ਨੂੰ ਰੌਂਦੀ ਮਾਂ ਨਾਲ ਮਿਲਾਇਆ,ਮੋਗਾ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਫਰਜ਼ੀ ਏਜੰਟਾਂ ਦੇ ਹੱਥੀਂ ਚੜ੍ਹ ਕੇ ਕਈ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਫਸ ਜਾਂਦੇ ਹਨ ਤੇ ਵਿਦੇਸ਼ ‘ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦੇ ਹਨ।ਅਜਿਹਾ ਹੀ ਕੁਝ ਵਾਪਰਿਆ ਮੋਗਾ ਦੇ ਪਿੰਡ ਤਲਵੰਡੀ ਮੱਲਿਆ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨਾਲ, ਜੋ ਰੋਜ਼ੀ ਰੋਟੀ ਲਈ ਮਲੇਸ਼ੀਆ ਗਿਆ ਸੀ।

ਪਰ ਉਸ ਨਾਲ ਉਥੇ ਅਜਿਹਾ ਸਲੂਕ ਕੀਤਾ ਗਿਆ, ਜਿਸ ਨੂੰ ਸੁਣ ਤੁਹਾਡਾ ਵੀ ਦਿਲ ਦਹਿਲ ਜਾਵੇਗਾ। ਦਰਅਸਲ, ਲਵਪ੍ਰੀਤ ਉਥੇ ਕਿਸੇ ਕਾਰਨ ਫੜ੍ਹਿਆ ਗਿਆ ਤੇ ਉਸ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ। ਲਵਪ੍ਰੀਤ ਦੇ ਮਾਪੇ ਉਸ ਨੂੰ ਇਥੇ ਉਡੀਕ ਰਹੇ ਸਨ।

ਹੋਰ ਪੜ੍ਹੋ:ਨਿਊਜ਼ੀਲੈਂਡ ਤੋਂ ਪੰਜਾਬ ਆ ਰਹੇ ਨੌਜਵਾਨ ਦੀ ਦਿੱਲੀ ਏਅਰਪੋਰਟ ‘ਤੇ ਲਾਸ਼ ਹੀ ਪੁੱਜੀ

ਪਰ ਲਵਪ੍ਰੀਤ ਦਾ ਕੋਈ ਪਤਾ ਨਹੀਂ ਲੱਗਿਆ। ਅਜਿਹੇ ਇਹ ਮਸੀਹਾ ਬਣ ਕੇ ਆਇਆ ਪੰਜਾਬ ਪੁਲਿਸ ਦਾ ਗੋਲਡੀ ਨਾਮ ਦਾ ਇੱਕ ਸਮਾਜਸੇਵੀ ਜੋ ਇੱਕ ਸੰਸਥਾ ਚਲਾਉਂਦਾ ਹੈ ਤੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ।ਜਦੋ ਗੋਲਡੀ ਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਲਵਪ੍ਰੀਤ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ।

ਜਿਸ ‘ਚ ਉਹ ਕਾਮਯਾਬ ਵੀ ਹੋਏ। 1 ਸਾਲ ਬਾਅਦ ਪਿੰਡ ਪਹੁੰਚੇ ਲਵਪ੍ਰੀਤ ਨੇ ਵੱਡਾ ਖੁਲਾਸਾ ਕੀਤਾ ਕਿ ਉਸ ‘ਤੇ ਬੁਰੀ ਤਰ੍ਹਾਂ ਤਸ਼ੱਦਦ ਢਾਹੀ ਜਾਂਦੀ ਸੀ ਤੇ ਉਸ ਨੇ ਆਪਣੇ ਸਰੀਰ ‘ਤੇ ਪਏ ਨਿਸ਼ਾਨ ਵੀ ਦਿਖਾਏ। ਇਸ ਮੌਕੇ ਉਸ ਨੇ ਇਹ ਵੀ ਦੱਸਿਆ ਕਿ ਮਲੇਸ਼ੀਆ ਦੀਆਂ ਜੇਲ੍ਹਾਂ ‘ਚ ਲਗਭਗ 300 ਤੋਂ 400 ਭਾਰਤੀ ਮੂਲ ਦੀਆਂ ਲੜਕੀਆਂ ਵੀ ਬੰਦ ਹਨ।

ਇਥੇ ਇਹ ਵੀ ਦੱਸ ਦੇਈਏ ਕਿ ਅਜਿਹੇ ਕਈ ਨੌਜਵਾਨ ਹਨ, ਜਿਨ੍ਹਾਂ ਨਾਲ ਫਰਜ਼ੀ ਏਜੰਟਾਂ ਨੇ ਧੋਖਾਧੜੀ ਕੀਤੀ ਹੈ। ਅਜਿਹੇ ‘ਚ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤੇ ਫਰਜ਼ੀ ਏਜੰਟਾਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ।

-PTC News