Advertisment

ਗੁਰਬਾਣੀ ਸਿਖਾਉਣ ਦੇ ਬਹਾਨੇ ਗ੍ਰੰਥੀ ਨਾਬਾਲਿਗ ਲੜਕੀਆਂ ਨਾਲ ਕਰਦਾ ਸੀ ਛੇੜਛਾੜ, ਚੜ੍ਹਿਆ ਪੁਲਿਸ ਅੜਿੱਕੇ

author-image
Jashan A
Updated On
New Update
ਗੁਰਬਾਣੀ ਸਿਖਾਉਣ ਦੇ ਬਹਾਨੇ ਗ੍ਰੰਥੀ ਨਾਬਾਲਿਗ ਲੜਕੀਆਂ ਨਾਲ ਕਰਦਾ ਸੀ ਛੇੜਛਾੜ, ਚੜ੍ਹਿਆ ਪੁਲਿਸ ਅੜਿੱਕੇ
Advertisment
ਗੁਰਬਾਣੀ ਸਿਖਾਉਣ ਦੇ ਬਹਾਨੇ ਗ੍ਰੰਥੀ ਨਾਬਾਲਿਗ ਲੜਕੀਆਂ ਨਾਲ ਕਰਦਾ ਸੀ ਛੇੜਛਾੜ, ਚੜ੍ਹਿਆ ਪੁਲਿਸ ਅੜਿੱਕੇ,ਮੋਗਾ: ਮੋਗਾ ਜ਼ਿਲੇ ਦੇ ਇੱਕ ਪਿੰਡ ਇੰਦਗੜ੍ਹ 'ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ ਪਾਠ ਸਿੱਖਣ ਆਉਣ ਵਾਲੀਆਂ ਨਾਬਾਲਗ ਲੜਕੀਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। Moga Granthiਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਥਿਤ ਦੋਸ਼ੀ ਗ੍ਰੰਥੀ ਗੁਰਜੀਤ ਸਿੰਘ ਨਿਵਾਸੀ ਪਿੰਡ ਵਹਿਣੀਵਾਲ ਜੋ ਪਿੰਡ ਦੇ ਇਕ ਗੁਰਦੁਆਰਾ ਸਾਹਿਬ 'ਚ ਤਾਇਨਾਤ ਸੀ। ਹੋਰ ਪੜ੍ਹੋ: ਬਿਕਰਮ ਮਜੀਠੀਆ ਨੇ ਬ੍ਰਹਮ ਮਹਿੰਦਰਾ ਦਾ ਪੁੱਛਿਆ ਹਾਲ Moga Granthi ਇਸ ਸਬੰਧੀ ਲੜਕੀਆਂ ਦੇ ਪਿਤਾ ਚਮਕੌਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੀਆਂ ਬੱਚੀਆਂ ਗੁਰਦੁਆਰਾ ਸਾਹਿਬ ਚ ਕੀਰਤਨ ਅਤੇ ਪਾਠ ਸਿੱਖਣ ਲਈ ਜਾਂਦੀਆਂ ਸਨ ਜਿੱਥੋਂ ਦਾ ਗ੍ਰੰਥੀ ਨੇ ਲੜਕੀਆਂ ਨੂੰ ਪਾਠ ਸਿਖਾਉਣ ਦੀ ਬਜਾਏ ਇਕੱਲੀਆਂ ਇਕੱਲੀਆਂ ਨੂੰ ਕਮਰੇ ਵਿੱਚ ਬੁਲਾ ਕੇ ਗਲਤ ਗੰਦੀਆਂ ਹਰਕਤਾਂ ਕਰਦਾ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਗ੍ਰੰਥੀ ਨੇ ਬੱਚਿਆਂ ਨੂੰ ਡਰਾਇਆ ਹੋਇਆ ਸੀ ਕਿ ਜੇਕਰ ਉਨ੍ਹਾਂ ਨੇ ਘਰੇ ਦੱਸਿਆ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਮਾਰ ਦਿੱਤਾ ਜਾਵੇਗਾ ਪਰ ਜਦੋਂ ਉਨ੍ਹਾਂ ਤੋਂ ਪਰਿਵਾਰ ਨੇ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗ੍ਰੰਥੀ ਸਾਨੂੰ ਪਾਠ ਸਿਖਾਉਣ ਦੀ ਥਾਂ ਤੇ ਕਮਰੇ ਚ ਸੱਦ ਕੇ ਗੰਦੀਆਂ ਹਰਕਤਾਂ ਕਰਦਾ ਸੀ।ਜਦੋਂ ਇਸ ਮਾਮਲੇ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਕਥਿਤ ਦੋਸ਼ੀ ਗ੍ਰੰਥੀ ਨੂੰ ਹਿਰਾਸਤ 'ਚ ਲੈ ਲਿਆ ਹੈ। -PTC News-
punjab-news punjabi-news moga granthi
Advertisment

Stay updated with the latest news headlines.

Follow us:
Advertisment