Wed, Apr 24, 2024
Whatsapp

ਮੋਗਾ: ਲੋਹੜੀ ਦੇ ਤਿਉਹਾਰ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ

Written by  Jashan A -- January 13th 2019 04:36 PM
ਮੋਗਾ: ਲੋਹੜੀ ਦੇ ਤਿਉਹਾਰ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ

ਮੋਗਾ: ਲੋਹੜੀ ਦੇ ਤਿਉਹਾਰ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ

ਮੋਗਾ: ਲੋਹੜੀ ਦੇ ਤਿਉਹਾਰ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ,ਮੋਗਾ: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ 'ਚ ਕਟੌਤੀ ਕਰਨ ਤੋ ਬਾਅਦ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਪੰਜਾਬ ਦੇ ਮੁਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਤਨਖਾਹਾ 'ਚ ਵਾਧਾ ਅਤੇ ਪੱਕੀ ਨੋਕਰੀ ਨੂੰ ਲੈ ਕੇ 56 ਦਿਨ ਲਗਾਤਾਰ ਧਰਨਾ ਦਿੱਤਾ ਸੀ ਜਿਸ ਨੂ ਲੈ ਕੇ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਮੋਰਚਾ ਨੂ ਭਰੋਸ਼ਾ ਦਵਾਇਆ ਸੀ ਕੀ ਉਹ ਧਰਨਾ ਚੱਕ ਲੈਣ ਉਹ ਪੰਜਾਬ ਸਰਕਾਰ ਕੋਲੋ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣਗੇ। [caption id="attachment_240063" align="aligncenter" width="300"]moga ਮੋਗਾ: ਲੋਹੜੀ ਦੇ ਤਿਉਹਾਰ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ[/caption] ਭਰੋਸੇ ਮਗਰੋ ਅਧਿਆਪਕਾ ਵੱਲੋਂ ਆਪਣਾ ਸੰਘਰਸ਼ ਖਤਮ ਕਰ ਦਿੱਤਾ ਗਿਆ ਪਰ ਅਜੇ ਤੱਕ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀ ਕੀਤੀਆਂ ਗਈਆਂ। ਜਿਸ ਤੋ ਖਫਾ ਅੱਜ ਅਧਿਆਪਕਾ ਵਲੋ ਮੋਗਾ ਦੇ ਨੇਚਰ ਪਾਰਕ ਨੇੜੇ ਸਿੱਖਿਆ ਮੰਤਰੀ ਓ.ਪੀ.ਸੋਨੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। [caption id="attachment_240062" align="aligncenter" width="300"]moga ਮੋਗਾ: ਲੋਹੜੀ ਦੇ ਤਿਉਹਾਰ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ[/caption] ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਅਧਿਆਪਕ ਮੋਰਚਾ ਦੇ ਆਗੂ ਜੱਜ ਸਿੰਘ ਨੇ ਦੱਸਿਆ ਕਿ ਸਰਕਾਰ ਅਧਿਆਪਕਾ ਦੀਆਂ ਮੰਗਾਂ ਮੰਨਣ ਦੀ ਗੱਲ ਆਖ ਕੇ ਮੁਕਰ ਗਈ ਹੈ। ਸਿੱਖਿਆ ਮੰਤਰੀ ਵੱਲੋਂ ਪਟਿਆਲਾ ਵਿਖੇ ਅਧਿਆਪਕ ਮੋਰਚਾ ਨੂ ਭਰੋਸ਼ਾ ਦਵਾਇਆ ਸੀ ਕੀ ਉਹ ਧਰਨਾ ਚੱਕ ਲੈਣ ਉਹ ਪੰਜਾਬ ਸਰਕਾਰ ਕੋਲੋ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣਗੇ, ਪਰ ਅਜੇ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ।ਉਹਨਾਂ ਚੇਤਾਵਨੀ ਦਿੰਦਆਂ ਆਖਿਆ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਸਾਂਝਾ ਅਧਿਆਪਕਾ ਮੋਰਚਾ ਮੁੜ ਤੋ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। -PTC News


Top News view more...

Latest News view more...