ਮੋਗਾ : ਹਸਪਤਾਲ ਦੀ ਲਾਪਰਵਾਹੀ ਕਾਰਨ ਔਰਤ ਨੇ ਬੱਚੇ ਨੂੰ ਫ਼ਰਸ਼ ‘ਤੇ ਦਿੱਤਾ ਜਨਮ, ਹੋਈ ਮੌਤ

Child

ਮੋਗਾ : ਹਸਪਤਾਲ ਦੀ ਲਾਪਰਵਾਹੀ ਕਾਰਨ ਔਰਤ ਨੇ ਬੱਚੇ ਨੂੰ ਫ਼ਰਸ਼ ‘ਤੇ ਦਿੱਤਾ ਜਨਮ, ਹੋਈ ਮੌਤ,ਮੋਗਾ: ਮੋਗਾ ਦੇ ਸਰਕਾਰੀ ਹਸਪਤਾਲ ‘ਚ ਪਿਛਲੇ ਦਿਨੀਂ ਇਲਾਜ ‘ਚ ਲਾਪਰਵਾਹੀ ਦੇ ਚੱਲਦਿਆਂ ਇਕ ਔਰਤ ਵੱਲੋਂ ਫ਼ਰਸ਼ ‘ਤੇ ਹੀ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਡਿਲਿਵਰੀ ਤੋਂ ਬਾਅਦ ਇਸ ਨਵਜੰਮੇ ਬੱਚੇ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਸੀ।

ਕੱਲ੍ਹ ਰਾਤ ਉਸ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ‘ਚ ਬੈੱਡ ਨਾ ਮਿਲਣ ‘ਤੇ ਔਰਤ ਨੇ ਫਰਸ਼ ‘ਤੇ ਬੱਚੇ ਨੂੰ ਜਨਮ ਦਿੱਤਾ ਤੇ ਬੱਚੇ ਨੂੰ ਸਾਹ ਲੈਣ ’ਚ ਪੇਸ਼ ਆ ਰਹੀ ਸਮੱਸਿਆ ਨੂੰ ਵੇਖਦੇ ਹੋਏ ਡਿਲਿਵਰੀ ਤੋਂ ਬਾਅਦ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਸੀ, ਜਿਸ ਦੀ ਰਾਤ ਮੌਤ ਹੋ ਗਈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News