Wed, Apr 17, 2024
Whatsapp

ਬੀਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਲਿਆ ਫਾਹਾ, ਹੋਈ ਮੌਤ

Written by  Jashan A -- September 02nd 2019 02:40 PM
ਬੀਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਲਿਆ ਫਾਹਾ, ਹੋਈ ਮੌਤ

ਬੀਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਲਿਆ ਫਾਹਾ, ਹੋਈ ਮੌਤ

ਬੀਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਲਿਆ ਫਾਹਾ, ਹੋਈ ਮੌਤ,ਮੋਗਾ: ਮੋਗਾ ਦੇ ਮੁਹੱਲਾ ਨਾਨਕਨਗਰੀ ਤੋਂ ਇੱਕ ਬਜ਼ੁਰਗ ਦੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਬਿਮਾਰੀ ਤੋਂ ਪ੍ਰੇਸ਼ਾਨ ਸੀ ਤੇ ਅੱਜ ਉਸ ਨੇ ਸਵੇਰੇ ਗਲੇ ’ਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। mogaਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਕਰੀਬ 6-7 ਸਾਲ ਪਹਿਲਾਂ ਸ਼ੂਰਗ ਮਿਲ ਜ਼ੀਰਾ ਤੋਂ ਰਿਟਾਇਰ ਹੋਇਆ ਸੀ ਅਤੇ ਕੁਝ ਮਹੀਨੇ ਤੋਂ ਬੀਮਾਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਉਸ ਨੇ ਅੱਜ ਆਪਣੀ ਜੀਵਨ ਲੀਲਾ ਖਤਮ ਕਰ ਲਈ। ਹੋਰ ਪੜ੍ਹੋ: 87 ਸਾਲਾ ਬਜ਼ੁਰਗ ਵੱਲੋਂ 8 ਸਾਲ ਦੀ ਬੱਚੀ ਦਾ ਬਲਾਤਕਾਰ mogaਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। -PTC News


Top News view more...

Latest News view more...