Advertisment

ਮੋਗਾ ਪੁਲਿਸ ਨੇ ਅਗਵਾ ਹੋਇਆ ਬੱਚਾ ਕੀਤਾ 72 ਘੰਟੇ ’ਚ ਬਰਾਮਦ, 2 ਔਰਤਾਂ ਸਮੇਤ 4 ਕਾਬੂ

author-image
Jashan A
Updated On
New Update
ਮੋਗਾ ਪੁਲਿਸ ਨੇ ਅਗਵਾ ਹੋਇਆ ਬੱਚਾ ਕੀਤਾ 72 ਘੰਟੇ ’ਚ ਬਰਾਮਦ, 2 ਔਰਤਾਂ ਸਮੇਤ 4 ਕਾਬੂ
Advertisment
ਮੋਗਾ ਪੁਲਿਸ ਨੇ ਅਗਵਾ ਹੋਇਆ ਬੱਚਾ ਕੀਤਾ 72 ਘੰਟੇ ’ਚ ਬਰਾਮਦ, 2 ਔਰਤਾਂ ਸਮੇਤ 4 ਕਾਬੂ,ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ 24 ਦਸੰਬਰ ਨੂੰ ਸਥਾਨਕ ਦਾਣਾ ਮੰਡੀ ਜੀਰਾ ਰੋਡ ਸਥਿਤ ਝੁੱਗੀਆਂ 'ਚ ਰਹਿਣ ਵਾਲੇ ਇਕ 4 ਸਾਲਾ ਬੱਚਾ ਫ਼ਰਮਾਨ ਮੁਹੰਮਦ ਖ਼ੇਡ ਰਿਹਾ ਸੀ ਨੂੰ ਕਾਰ ਸਵਾਰਾਂ ਵਲੋਂ ਅਗਵਾ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ ਬੱਚੇ ਨੂੰ ਕਪੂਰਥਾਲਾ ਸ਼ਹਿਰ ਤੋਂ ਬਰਾਮਦ ਕਰ ਲਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸਿਟੀ ਮੋਗਾ ਪੁਲਿਸ ਵੱਲੋਂ 24 ਦਸੰਬਰ ਨੂੰ ਚਾਰ ਸਾਲ ਦਾ ਅਗਵਾ ਹੋਇਆ ਬੱਚਾ ਬਰਾਮਦ ਕਰਕੇ ਚਾਰ ਆਰੋਪੀਆ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। moga ਮੋਗਾ ਪੁਲਿਸ ਨੇ ਅਗਵਾ ਹੋਇਆ ਬੱਚਾ ਕੀਤਾ 72 ਘੰਟੇ ’ਚ ਬਰਾਮਦ, 2 ਔਰਤਾਂ ਸਮੇਤ 4 ਕਾਬੂ ਉਨਾਂ ਦੱਸਿਆ ਕਿ 24 ਦਬੰਬਰ ਨੂੰ ਹੁਸੈਨ ਮੁਹੰਮਦ ਵਾਸੀ ਝੁੱਗੀਆਂ ਦਾਣਾ ਮੰਡੀ ਮੋਗਾ ਵਿਖੇ ਚਾਰ ਸਾਲ ਦੇ ਮੁੰਡੇ ਨੂੰ ਚਿੱਟੇ ਰੰਗ ਦੀ ਕਾਰ ਵਿੱਚ ਇੱਕ ਵਿਅਕਤੀ ਅਤੇ ਔਰਤ ਵੱਲੋਂ ਕੋਈ ਖਾਣ ਵਾਲੀ ਚੀਜ ਦਾ ਲਾਲਚ ਦੇ ਕੇ ਅਗਵਾ ਕਰ ਲਿਆ ਸੀ। ਜਿਸ ਤੇ ਥਾਣਾ ਸਿਟੀ ਮੋਗਾ ਵਿਚ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਇਸ ਦੀ ਤਫਤੀਸ਼ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੋਗਾ ਵੱਲੋਂ ਅਮਲ ਵਿੱਚ ਲਿਆਂਦੀ ਗਈ। ਹੋਰ ਪੜ੍ਹੋ:
Advertisment
ਸਿਹਤ ਵਿਭਾਗ ਟੀਮ ਨੂੰ ਮਿਲੀ ਵੱਡੀ ਸਫ਼ਲਤਾ, ਨਕਲੀ ਦੁੱਧ ਤਿਆਰ ਕਰਨ ਵਾਲੀ ਡੇਅਰੀ ਦਾ ਕੀਤਾ ਪਰਦਾਫਾਸ਼ ਤਫਤੀਸ਼ ਦੌਰਾਨ ਪਤਾ ਲੱਗਾ ਕਿ ਅਗਵਾ ਕਰਨ ਵਾਲੇ ਵਿਅਕਤੀ ਵੱਲੋਂ ਵਰਤੀ ਗਈ ਚਿੱਟੇ ਰੰਗ ਦੀ ਕਾਰ ਹੌਂਡਾ ਇਮੇਜ ਨੂੰ ਚਾਰਲਸ ਰੌਜ ਉਰਫ ਨਿਤਨ ਵਾਸੀ ਜ਼ੀਰਾ ਰੋਡ ਮੋਗਾ ਚਲਾ ਰਿਹਾ ਸੀ ਅਤੇ ਇਸ ਵੱਲੋਂ ਆਪਣੇ ਦੋਸਤ ਸੰਨੀ ਅਤੇ ਸੰਨੀ ਦੀ ਦੋਸਤ ਪ੍ਰੀਤੀ ਨਾਲ ਆਪਣੇ ਦੋਸਤ ਲਖਵਿੰਦਰ ਸਿੰਘ ਉਰਫ ਲੱਖਾ ਦੀ ਮਾਸੀ ਦੀ ਲੜਕੀ ਕੁਲਵਿੰਦਰ ਕੌਰ ਵਾਸੀ ਕਪੂਰਥਲਾ ਨਾਲ ਮਿਲ ਕੇ ਕਪੂਰਥਲਾ ਵਾਸੀ ਦਲਵੀਰ ਸਿੰਘ ਨੂੰ ਡੇਢ ਲੱਖ ਰੁਪਏ ਵਿੱਚ ਅਗਲੇ ਦਿਨ ਵੇਚ ਦਿੱਤਾ ਅਤੇ ਪੈਸੇ ਆਪਸ ਵਿੱਚ ਹਿੱਸੇ ਅਨੁਸਾਰ ਵੰਡ ਲਏ ਸੀ। moga ਮੋਗਾ ਪੁਲਿਸ ਨੇ ਅਗਵਾ ਹੋਇਆ ਬੱਚਾ ਕੀਤਾ 72 ਘੰਟੇ ’ਚ ਬਰਾਮਦ, 2 ਔਰਤਾਂ ਸਮੇਤ 4 ਕਾਬੂ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੋਗਾ ਵੱਲੋਂ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਕੇ ਚਾਰਲਸ ਰੌਜ ਉਰਫ ਨਿਤਨ, ਸੰਨੀ, ਪ੍ਰੀਤੀ ਅਤੇ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ ਇਸ ਵਾਰਦਾਤ ਵਿੱਚ ਵਰਤੀ ਕਾਰ ਵੀ ਬਰਾਮਦ ਕਰ ਲਈ ਗਈ ਅਤੇ ਪੁਲਿਸ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। moga ਮੋਗਾ ਪੁਲਿਸ ਨੇ ਅਗਵਾ ਹੋਇਆ ਬੱਚਾ ਕੀਤਾ 72 ਘੰਟੇ ’ਚ ਬਰਾਮਦ, 2 ਔਰਤਾਂ ਸਮੇਤ 4 ਕਾਬੂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਪ੍ਰੈਸ ਦੀ ਹਾਜ਼ਰੀ ਵਿੱਚ ਅਗਵਾ ਹੋਏ ਬੱਚੇ ਨੂੰ ਉਸਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ।ਇਸ ਮੌਕੇ ਵਜੀਰ ਸਿੰਘ ਖਹਿਰਾ ਐਸ.ਪੀ (ਆਈ), ਕੇਸਰ ਸਿੰਘ ਡੀ.ਐਸ.ਪੀ (ਸਿਟੀ) ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਮੋਗਾ ਆਦਿ ਹਾਜ਼ਰ ਸਨ। -PTC News-
punjabi-news latest-punjabi-news latest-moga-news moga-news moga-news-in-punjabi news-in-punjabi child-recoverd
Advertisment

Stay updated with the latest news headlines.

Follow us:
Advertisment