ਮੋਗਾ ਦੇ ਪਿੰਡ ਦੁੱਨੇਕੇ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਬੇਕਾਬੂ ਟਰਾਲੇ ਨੇ 5 ਲੋਕਾਂ ਨੂੰ ਕੁਚਲਿਆ, 1 ਦੀ ਮੌਤ
ਮੋਗਾ ਦੇ ਪਿੰਡ ਦੁੱਨੇਕੇ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਬੇਕਾਬੂ ਟਰਾਲੇ ਨੇ 5 ਲੋਕਾਂ ਨੂੰ ਕੁਚਲਿਆ, 1 ਦੀ ਮੌਤ,ਮੋਗਾ: ਸੜਕ ਦੁਰਘਟਨਾਵਾਂ 'ਚ ਦਿਨ ਪ੍ਰਤੀ ਦਿਨ ਅਨੇਕਾਂ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਠੰਡ ਆਉਣ ਨਾਲ ਸੜਕ ਹਾਦਸਿਆਂ ਦੀ ਤਦਾਰ ਬਹੁਤ ਵੱਧ ਗਈ ਹੈ।ਜਿਸ ਦੌਰਾਨ ਹਰ ਰੋਜ਼ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ। [caption id="attachment_236716" align="aligncenter" width="300"] ਮੋਗਾ ਦੇ ਪਿੰਡ ਦੁੱਨੇਕੇ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਬੇਕਾਬੂ ਟਰਾਲੇ ਨੇ 5 ਲੋਕਾਂ ਨੂੰ ਕੁਚਲਿਆ, 1 ਦੀ ਮੌਤ[/caption] ਅੱਜ ਇੱਕ ਅਜਿਹਾ ਹੀ ਹੋਰ ਮਾਮਲਾ ਮੋਗਾ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਦੁੱਨੇਕੇ ਤੋਂ ਸਾਮਹਣੇ ਆਇਆ ਹੈ, ਜਿਥੇ ਟਰਾਲਾ ਬੇਕਾਬੂ ਹੋ ਕੇ ਰੇਹੜੀ 'ਤੇ ਜਾ ਚੜ੍ਹਿਆ। ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਤੇ 4 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਹੀ ਹਾਲਤ ਗੰਭੀਰ ਹੈ। ਹੋਰ ਪੜ੍ਹੋ: ਕੈਨੇਡਾ ‘ਚ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ,ਕੈਨੇਡਾ ਦੀ ਸੁਪਰੀਮ ਕੋਰਟ ਨੇ ਲਿਆ ਇਹ ਫੈਸਲਾ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਡਰਾਈਵਰ ਦੀ ਸ਼ਰਾਬ ਪੀਤੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਕਾਰਨ ਰੋਡ 'ਤੇ ਲੱਗੀ ਅੰਡਿਆਂ ਵਾਲੀ ਰੇਹੜੀ 'ਤੇ ਟਰਾਲਾ ਚੜ੍ਹਾ ਦਿੱਤਾ। ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਫ਼ਰੀਦਕੋਟ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। [caption id="attachment_236717" align="aligncenter" width="300"] ਮੋਗਾ ਦੇ ਪਿੰਡ ਦੁੱਨੇਕੇ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਬੇਕਾਬੂ ਟਰਾਲੇ ਨੇ 5 ਲੋਕਾਂ ਨੂੰ ਕੁਚਲਿਆ, 1 ਦੀ ਮੌਤ[/caption] ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਟਰਾਲਾ ਚਾਲਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਆਰੋਪੀ ਦਾ ਮੈਡੀਕਲ ਟੈਸਟ ਕਰਵਾਉਣ ਤੋਂ ਬਾਅਦ ਹੀ ਉਸ ਖਿਲਾਫ ਕੇਸ਼ ਦਰਜ ਕੀਤਾ ਜਾਵੇਗਾ। -PTC News