Fri, Apr 19, 2024
Whatsapp

ਮੋਗਾ 'ਚ ਵਾਪਰਿਆ ਦਰਦਨਾਕ ਹਾਦਸਾ, ਰਾਹ ਜਾਂਦੇ ਪਿਓ-ਪੁੱਤ ਦੀ ਹੋਈ ਮੌਤ

Written by  Jashan A -- November 14th 2019 10:10 AM
ਮੋਗਾ 'ਚ ਵਾਪਰਿਆ ਦਰਦਨਾਕ ਹਾਦਸਾ, ਰਾਹ ਜਾਂਦੇ ਪਿਓ-ਪੁੱਤ ਦੀ ਹੋਈ ਮੌਤ

ਮੋਗਾ 'ਚ ਵਾਪਰਿਆ ਦਰਦਨਾਕ ਹਾਦਸਾ, ਰਾਹ ਜਾਂਦੇ ਪਿਓ-ਪੁੱਤ ਦੀ ਹੋਈ ਮੌਤ

ਮੋਗਾ 'ਚ ਵਾਪਰਿਆ ਦਰਦਨਾਕ ਹਾਦਸਾ, ਰਾਹ ਜਾਂਦੇ ਪਿਓ-ਪੁੱਤ ਦੀ ਹੋਈ ਮੌਤ,ਮੋਗਾ: ਪੰਜਾਬ 'ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਏ ਦਿਨ ਕਈ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਹੁਣ ਤਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਨਾਕ ਸੜਕ ਹਾਦਸਾ ਬੀਤੀ ਰਾਤ ਮੋਗਾ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹੈ, ਜਿਥੇ ਇਕ ਟੈਂਪੂ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਹੋਰ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ ਜਿਸ ਦੌਰਾਨ ਰਸਤੇ 'ਤੇ ਜਾ ਰਹੇ ਪਿਓ-ਪੁੱਤ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਏ ਟੈਂਪੂ ਤੇ ਕਾਰ ਚਾਲਕ ਬਾਲ-ਬਾਲ ਬਚ ਗਏ। ਮ੍ਰਿਤਕ ਪਿਓ-ਪੁੱਤ ਮੋਗਾ ਦੇ ਡਾਲਾ ਦੇ ਦੱਸੇ ਜਾ ਰਹੇ ਹਨ, ਪਿਤਾ ਦੀ ਉਮਰ 75 ਸਾਲ ਦੇ ਲੜਕੇ ਦੀ ਉਮਰ ਕਰੀਬ 50 ਸਾਲ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...