ਹੋਰ ਖਬਰਾਂ

ਮੋਗਾ: ਵਿਜੀਲੈਂਸ ਵਿਭਾਗ ਨੇ ਏ.ਐੱਸ.ਆਈ. ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਦਬੋਚਿਆ

By Jashan A -- July 23, 2019 6:07 pm -- Updated:Feb 15, 2021

ਮੋਗਾ: ਵਿਜੀਲੈਂਸ ਵਿਭਾਗ ਨੇ ਏ.ਐੱਸ.ਆਈ. ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਦਬੋਚਿਆ ,ਮੋਗਾ: ਵਿਜੀਲੈਂਸ ਵਿਭਾਗ ਮੋਗਾ ਨੇ ਅੱਜ ਧਰਮਕੋਟ ਦੇ ਏ.ਐੱਸ.ਆਈ. ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਏ.ਐੱਸ.ਆਈ. ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਏ.ਐੱਸ.ਆਈ. ਨੇ ਕਿਸਾਨ ਸੁਖਮੰਦਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਦੀ ਜ਼ਮੀਨ ਦੇ ਮਾਮਲੇ ਦੇ ਸਬੰਧ 'ਚ ਕੰਮ ਕਰਨ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਗੱਲਬਾਤ ਤੋਂ ਬਾਅਦ 10 ਹਜ਼ਾਰ 'ਚ ਕੰਮ ਕਰ ਦੇਣ ਦੀ ਗੱਲ ਹੋ ਗਈ।

ਹੋਰ ਪੜ੍ਹੋ: ਮੌਸਮ ਵਿਭਾਗ ਦਾ ਦਾਅਵਾ, ਅਗਲੇ 24 ਘੰਟਿਆਂ 'ਚ ਕੇਰਲ ਪਹੁੰਚੇਗਾ ਮਾਨਸੂਨ

ਦੱਸ ਦੇਈਏ ਕਿ 5000 ਰੁਪਏ ਉਸ ਨੇ ਕੰਮ ਕਰਨ ਤੋਂ ਪਹਿਲਾਂ ਲੈ ਲਏ ਸਨ ਅੱਜ ਬਾਕੀ ਦੀ ਰਕਮ ਦੇਣ 'ਤੇ ਉਨ੍ਹਾਂ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਮੌਕੇ ਤੋਂ ਦਬੋਚ ਲਿਆ। ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

-PTC News

  • Share