Thu, Apr 25, 2024
Whatsapp

ਪੰਜਾਬ 'ਚ ਬੇਖੌਫ਼ ਲੁਟੇਰੇ, ਦਿਨ-ਦਿਹਾੜੇ ਸੜਕ 'ਤੇ ਖੜ੍ਹੀ ਔਰਤ ਤੋਂ ਲੁੱਟੀ ਸੋਨੇ ਦੀ ਚੇਨ (ਤਸਵੀਰਾਂ)

Written by  Jashan A -- July 20th 2019 02:18 PM
ਪੰਜਾਬ 'ਚ ਬੇਖੌਫ਼ ਲੁਟੇਰੇ, ਦਿਨ-ਦਿਹਾੜੇ ਸੜਕ 'ਤੇ ਖੜ੍ਹੀ ਔਰਤ ਤੋਂ ਲੁੱਟੀ ਸੋਨੇ ਦੀ ਚੇਨ (ਤਸਵੀਰਾਂ)

ਪੰਜਾਬ 'ਚ ਬੇਖੌਫ਼ ਲੁਟੇਰੇ, ਦਿਨ-ਦਿਹਾੜੇ ਸੜਕ 'ਤੇ ਖੜ੍ਹੀ ਔਰਤ ਤੋਂ ਲੁੱਟੀ ਸੋਨੇ ਦੀ ਚੇਨ (ਤਸਵੀਰਾਂ)

ਪੰਜਾਬ 'ਚ ਬੇਖੌਫ਼ ਲੁਟੇਰੇ, ਦਿਨ-ਦਿਹਾੜੇ ਸੜਕ 'ਤੇ ਖੜ੍ਹੀ ਔਰਤ ਤੋਂ ਲੁੱਟੀ ਸੋਨੇ ਦੀ ਚੇਨ (ਤਸਵੀਰਾਂ),ਮੋਗਾ: ਪੰਜਾਬ 'ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਪੁਲਿਸ ਪ੍ਰਸ਼ਾਸਨ ਦੇ ਕੰਨੀ ਜੂੰ ਸਿਰਕਦੀ ਦਿਖਾਈ ਨਹੀਂ ਦੇ ਰਹੀ। ਆਏ ਦਿਨ ਸੂਬੇ 'ਚ ਲੁਟੇਰਿਆਂ ਦੇ ਹੋਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਤੇ ਸ਼ਰੇਆਮ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਥੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਥਾਣਾ ਸਿਟੀ ਸਾਊਥ ਤੋਂ ਕੁਝ ਦੂਰੀ 'ਤੇ ਮਹਿਲਾ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਲਈ। ਹੋਰ ਪੜ੍ਹੋ : ਖੁਫੀਆ ਵਿੰਗ ਨੇ ਕੀਤਾ ਖਬਰਦਾਰ : ਜੈਸ਼ ਏ ਮੁਹੰਮਦ ਦੇ 6-7 ਅਤਿਵਾਦੀ ਪੰਜਾਬ 'ਚ ਦਾਖਲ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਨੌਕਰੀ 'ਤੇ ਜਾ ਰਹੀ ਸੀ ਤੇ ਉਹ ਆਪਣੀ ਸਕੂਟਰੀ ਲੈ ਸੜਕ 'ਤੇ ਖੜ੍ਹੀ ਸੀ ਕਿ ਪਿੱਛੋਂ ਦੋ ਬਾਈਕ ਸਵਾਰ ਆਏ ਅਤੇ ਮਹਿਲਾ ਦੇ ਗਲੇ 'ਚੋਂ ਚੇਨ ਧੂਹ ਕੇ ਲੈ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ 'ਤੇ ਦੋ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਹ ਸ਼ਾਤਿਰ ਲੁਟੇਰੇ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। -PTC News


Top News view more...

Latest News view more...