ਮੋਗਾ : ਲੇਬਰ ਨਾਲ ਭਰੀ ਟਰੈਕਟਰ ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ , ਔਰਤਾਂ ਤੇ ਬੱਚੇ ਜ਼ਖਮੀ

Moga: Road Accident with a tractor-trolley full of labor , Women and children injured
ਮੋਗਾ : ਲੇਬਰ ਨਾਲ ਭਰੀ ਟਰੈਕਟਰ ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ , ਔਰਤਾਂ ਤੇ ਬੱਚੇ ਜ਼ਖਮੀ 

ਮੋਗਾ : ਮੋਗਾ ਦੇ ਪਿੰਡ ਘੋਲੀਆ ਕਲਾਂ ਵਿਚ ਉਸ ਵੇਲੇ ਲੇਬਰ ਨਾਲ ਭਰੀ ਟਰੈਕਟਰ ਟਰਾਲੀ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਜਦੋਂ ਕਿਸਾਨ ਬਲਵਿੰਦਰ ਸਿੰਘ ਦਾ ਲੜਕਾ ਆਪਣੇ ਟਰੈਕਟਰ ਟਰਾਲੀ ਉੱਪਰ 35/40 ਦੇ ਕਰੀਬ ਔਰਤਾਂ ਤੇ ਬੱਚਿਆਂ ਨੂੰ ਆਲੂ ਚੁੰਗਣ ਲਈ ਆਪਣੇ ਖੇਤ ਨੂੰ ਲਿਜਾ ਰਿਹਾ ਸੀ।

ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ ‘ਚੋਂ ਮਿਲੀ ਚਿੱਠੀ ‘ਚ ਹੋਇਆ ਖੁਲਾਸਾ

Moga: Road Accident with a tractor-trolley full of labor , Women and children injured
ਮੋਗਾ : ਲੇਬਰ ਨਾਲ ਭਰੀ ਟਰੈਕਟਰ ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ , ਔਰਤਾਂ ਤੇ ਬੱਚੇ ਜ਼ਖਮੀ

ਇਸ ਦੌਰਾਨ ਤੇਜ਼ ਰਫ਼ਤਾਰ ਅਤੇ ਉੱਚੀ ਆਵਾਜ਼ ਵਿੱਚ ਡਿੱਕ ਲੱਗਿਆ ਹੋਣ ਕਾਰਨ ਡਰਾਈਵਰ ਟਰੈਕਟਰ ਦਾ ਸੰਤੁਲਨ ਗੁਆ ਬੈਠਾ ,ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

Moga: Road Accident with a tractor-trolley full of labor , Women and children injured
ਮੋਗਾ : ਲੇਬਰ ਨਾਲ ਭਰੀ ਟਰੈਕਟਰ ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ , ਔਰਤਾਂ ਤੇ ਬੱਚੇ ਜ਼ਖਮੀ

ਹਸਪਤਾਲ ਵਿੱਚ ਜ਼ੇਰੇ ਇਲਾਜ ਔਰਤ ਮਨਜਿੰਦਰ ਕੌਰ ਦੇ ਦਸਣ ਮੁਤਾਬਕ ਉਕਤ ਡਰਾਈਵਰ ਤੇਜ਼ ਸਪੀਡ ਨਾਲ ਟ੍ਰੈਕਟਰ ਚਲਾ ਰਿਹਾ ਸੀ ,ਸਾਡੇ ਰੌਲਾ ਪਾਉਣ ਦੇ ਬਾਵਜੂਦ ਵੀ ਉਸ ਨੇ ਟਰੈਕਟਰ ਨੂੰ ਹੌਲੀ ਨਹੀਂ ਕੀਤਾ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।

ਮੋਗਾ : ਲੇਬਰ ਨਾਲ ਭਰੀ ਟਰੈਕਟਰ ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ , ਔਰਤਾਂ ਤੇ ਬੱਚੇ ਜ਼ਖਮੀ

ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ ‘ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਪਿੰਡ ਘੋਲੀਆ ਦੇ ਕਿਸਾਨ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਆਲੂ ਪੁੱਟਣ ਲਈ ਪਿੰਡੋਂ ਲੇਬਰ ਨੂੰ ਟਰੈਕਟਰ ਟਰਾਲੀ ‘ਤੇ ਬਿਠਾ ਕੇ ਲਿਜਾ ਰਿਹਾ ਸੀ। ਟਰੈਕਟਰ ਅੱਗੇ ਮੋਟਰਸਾਈਕਲ ਆਉਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਅਸੀਂ ਜ਼ਖਮੀਆਂ ਦਾ ਇਲਾਜ ਕਰਵਾ ਰਹੇ ਹਾਂ।
-PTCNews