ਦਾਜ ਦੇ ਲੋਭੀ ਸਹੁਰੇ ਪਰਿਵਾਰ ਨੇ ਕੀਤਾ ਨੂੰਹ ਦਾ ਕਤਲ ,ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ

Moga Village Daulatpura dowry demand Father-in-law family Murder
ਦਾਜ ਦੇ ਲੋਭੀ ਸਹੁਰੇ ਪਰਿਵਾਰ ਨੇ ਕੀਤਾ ਨੂੰਹ ਦਾ ਕਤਲ ,ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ 

ਦਾਜ ਦੇ ਲੋਭੀ ਸਹੁਰੇ ਪਰਿਵਾਰ ਨੇ ਕੀਤਾ ਨੂੰਹ ਦਾ ਕਤਲ ,ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ:ਮੋਗਾ : ਮੋਗਾ ਦੇ ਨੇੜਲੇ ਪਿੰਡ ਦੋਲਤਪੁਰਾ ਵਿਖੇ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵੱਲੋਂ ਆਪਣੀ ਨੂੰਹ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਜੋਤੀ ਬਾਲਾ (29) ਵਜੋਂ ਹੋਈ ਹੈ। ਮ੍ਰਿਤਕ ਲੜਕੀ ਨੇ ਦੋ ਮਹੀਨੇ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਸੀ।

Moga Village Daulatpura dowry demand Father-in-law family Murder
ਦਾਜ ਦੇ ਲੋਭੀ ਸਹੁਰੇ ਪਰਿਵਾਰ ਨੇ ਕੀਤਾ ਨੂੰਹ ਦਾ ਕਤਲ ,ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ

ਮਿਲੀ ਜਾਣਕਾਰੀ ਅਨੁਸਾਰ ਗੁਰੂਹਰਸਹਾਏ ਦੇ ਨੇੜਲੇ ਪਿੰਡ ਝਾਵਲਾ ਦੇ ਵਾਸੀ ਦਰਸ਼ਨ ਲਾਲਾ ਦੀ ਲੜਕੀ ਜੋਤੀ ਬਾਲਾ ਡੇਢ ਸਾਲ ਪਹਿਲਾਂ ਮੋਗਾ ਦੇ ਨੇੜਲੇ ਪਿੰਡ ਦੋਲਤਪੁਰਾ ਵਿਖੇ ਰਿਸ਼ੂ ਨਾਂਅ ਦੇ ਮੁੰਡੇ ਨਾਲ ਵਿਆਹੀ ਸੀ।ਇਸ ਦੌਰਾਨ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦੇ ਵਿਆਹ ਸਮੇਂ ਪੂਰਾ ਦਾਜ ਦਿੱਤਾ ਸੀਪਰ ਸਹੁਰਾ ਪਰਿਵਾਰ ਅਕਸਰ ਹੋਰ ਦਾਜ ਦੀ ਮੰਗ ਕਰਦਾ ਸੀ।ਜਿਸ ਨੂੰ ਲੈ ਕੇ ਕਈ ਵਾਰ ਲੜਾਈ ਝਗੜਾ ਵੀ ਹੋਇਆ ਸੀ।

Moga Village Daulatpura dowry demand Father-in-law family Murder
ਦਾਜ ਦੇ ਲੋਭੀ ਸਹੁਰੇ ਪਰਿਵਾਰ ਨੇ ਕੀਤਾ ਨੂੰਹ ਦਾ ਕਤਲ ,ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ

ਉਨ੍ਹਾਂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵੱਲੋਂ ਸਮੇਂ-ਸਮੇਂ ‘ਤੇ ਸਹੁਰਾ ਪਰਿਵਾਰ ਦੀ ਮੰਗ ਪੂਰੀ ਕੀਤੀ ਗਈ ਪਰ ਲਾਲਚੀ ਸਹੁਰਿਆਂ ਨੇ ਬੀਤੀ ਰਾਤ ਨੂੰ ਉਨ੍ਹਾਂ ਦੀ ਲੜਕੀ ਨੂੰ ਮਾਰ ਦਿੱਤਾ ਹੈ। ਓਧਰ ਦੂਜੇ ਪਾਸੇ ਮ੍ਰਿਤਕਾਂ   ਦੇ ਸਹੁਰੇ ਪਰਿਵਾਰ ਨੇ ਲੜਕੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ।
-PTCNews