Thu, Apr 25, 2024
Whatsapp

ਕਰਵਾ ਚੌਥ ਵਾਲੇ ਦਿਨ ਇੱਕ ਪਰਿਵਾਰ 'ਚ ਛਾਇਆ ਮਾਤਮ ,ਵਾਪਰਿਆ ਇਹ ਵੱਡਾ ਹਾਦਸਾ

Written by  Shanker Badra -- October 27th 2018 06:21 PM
ਕਰਵਾ ਚੌਥ ਵਾਲੇ ਦਿਨ ਇੱਕ ਪਰਿਵਾਰ 'ਚ ਛਾਇਆ ਮਾਤਮ ,ਵਾਪਰਿਆ ਇਹ ਵੱਡਾ ਹਾਦਸਾ

ਕਰਵਾ ਚੌਥ ਵਾਲੇ ਦਿਨ ਇੱਕ ਪਰਿਵਾਰ 'ਚ ਛਾਇਆ ਮਾਤਮ ,ਵਾਪਰਿਆ ਇਹ ਵੱਡਾ ਹਾਦਸਾ

ਕਰਵਾ ਚੌਥ ਵਾਲੇ ਦਿਨ ਇੱਕ ਪਰਿਵਾਰ 'ਚ ਛਾਇਆ ਮਾਤਮ ,ਵਾਪਰਿਆ ਇਹ ਵੱਡਾ ਹਾਦਸਾ:ਮੋਗਾ ਜ਼ਿਲੇ ਦੇ ਪਿੰਡ ਸੱਦਾ ਸਿੰਘ ਵਾਲੇ ਦੇ ਇੱਕ ਕਿਸਾਨ ਦੀ ਰੋਟਾਵੇਟਰ ਦੇ ਥੱਲੇ ਆਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਸੁਖਜਿੰਦਰ ਸਿੰਘ ਖਾਲਸਾ ਰੋਟਾਵੇਟਰ ਮਸ਼ੀਨ ਨਾਲ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਵਾਹ ਰਿਹਾ ਸੀ।ਇਸ ਦੌਰਾਨ ਕਿਸਾਨ ਪਿਛੇ ਆਪਣੇ ਕੰਮ ਦਾ ਜਾਇਜ਼ਾ ਲੈਣ ਲਈ ਟਰੈਕਟਰ ਤੋਂ ਉਤਰਿਆ ਤੇ ਜਦੋਂ ਉਹ ਦੁਬਾਰਾ ਉੱਪਰ ਬੈਠਣ ਲੱਗਾ ਤਾਂ ਉਸ ਦਾ ਪੈਰ ਤਿਲਕ ਗਿਆ,ਜਿਸ ਕਾਰਨ ਟਰੈਕਟਰ ਦੇ ਟਾਇਰ ਥੱਲੇ ਆਉਣ ਨਾਲ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਹੈਪੀ ਸੀਡਰ ਨਾਲ ਝੋਨੇ ਦੀ ਰਹਿੰਦ ਖੂਹਦ ਨੂੰ ਖੇਤਾਂ ਵਿਚ ਵਾਹੁਣ ਲਈ ਇਕੱਲਾ ਹੀ ਕੰਮ ਰਿਹਾ ਸੀ।ਇਸ ਦੌਰਾਨ ਇਹ ਘਟਨਾ ਵਾਪਰੀ ਹੈ।ਜਦੋਂ ਨੇੜਲੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਟਰੈਕਟਰ ਨੂੰ ਬਿਨ੍ਹਾਂ ਕਿਸੇ ਡਰਾਈਵਰ ਦੇ ਚੱਲਦਾ ਵੇਖਿਆ ਅਤੇ ਜਦੋਂ ਉਹ ਭੱਜ ਕੇ ਨਜ਼ਦੀਕ ਆਏ ਤਾਂ ਕਿਸਾਨ ਸੁਖਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਸੁਖਜਿੰਦਰ ਸਿੰਘ ਲੋਕ ਭਲਾਈ ਕਾਰਜਾਂ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਸੀ ਅਤੇ ਉਹ ਹਰ ਮਹੀਨੇ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਲੰਗਰ ਦੀ ਸੇਵਾ ਕਰਿਆ ਕਰਦਾ ਸੀ।ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਲੜਕੀ ਵਿਦੇਸ਼ ਪੜਨ ਗਈ ਹੈ ਜਦਕਿ ਲੜਕਾ ਬਡੂ ਸਾਹਿਬ ਵਿਖੇ ਆਪਣੀ ਪੜਾਈ ਕਰ ਰਿਹਾ ਹੈ।ਦੱਸਿਆ ਜਾਂਦਾ ਹੈ ਕਿ ਕਿਸਾਨ ਸੁਖਜਿੰਦਰ ਸਿੰਘ ਖਾਲਸਾ ਦੀ ਹੋਈ ਬੇਵਕਤੀ ਮੌਤ ਨਾਲ ਪਿੰਡ ਸੱਦਾ ਸਿੰਘ ਵਾਲਾ ‘ਚ ਹੀ ਨਹੀਂ ਆਸ ਪਾਸ ਦੇ ਪਿੰਡਾਂ ‘ਚ ਵੀ ਸੋਗ ਦੀ ਲਹਿਰ ਹੈ। -PTCNews


Top News view more...

Latest News view more...