ਮੋਗਾ ’ਚ ਪੁਲਿਸ ਮੁਲਾਜ਼ਮ ਨੇ ਸਰਕਾਰੀ ਪਿਸਤੌਲ ਨਾਲ ਸਹੁਰਾ ਪਰਿਵਾਰ ਦੇ ਚਾਰ ਜੀਆਂ ਨੂੰ ਉਤਾਰਿਆ ਮੌਤ ਦੇ ਘਾਟ

#Mogashoot: Moga police head constable cop shoots dead wife, 3 of in-laws family, injures daughter
ਮੋਗਾ ’ਚ ਪੁਲਿਸ ਮੁਲਾਜ਼ਮ ਨੇਸਰਕਾਰੀ ਪਿਸਤੌਲ ਨਾਲ ਸਹੁਰਾ ਪਰਿਵਾਰ ਦੇ ਚਾਰ ਜੀਆਂ ਨੂੰ ਉਤਾਰਿਆ ਮੌਤ ਦੇ ਘਾਟ 

ਮੋਗਾ ’ਚ ਪੁਲਿਸ ਮੁਲਾਜ਼ਮ ਨੇ ਸਰਕਾਰੀ ਪਿਸਤੌਲ ਨਾਲ ਸਹੁਰਾ ਪਰਿਵਾਰ ਦੇ ਚਾਰ ਜੀਆਂ ਨੂੰ ਉਤਾਰਿਆ ਮੌਤ ਦੇ ਘਾਟ:ਮੋਗਾ : ਅੱਜ ਸਵੇਰੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦਪੁਰ ਜਲਾਲਪੁਰ ਵਿਖੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਏ.ਕੇ. 47 ਨਾਲ ਆਪਣੇ ਸਹੁਰਾ ਪਰਿਵਾਰ ਦੇ 4 ਜੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਹੈ। ਇਸ ਗੋਲੀਬਾਰੀ ਦੌਰਾਨ ਪੁਲਿਸ ਦੇ ਹੌਲਦਾਰ ਨੇਆਪਣੀ ਪਤਨੀ ਰਾਜਵਿੰਦਰ ਕੌਰ, ਸੱਸ ਸੁਖਵਿੰਦਰ ਕੌਰ, ਸਾਲ਼ੇ ਜਸਕਰਣ ਸਿੰਘਅਤੇ ਸਾਲ਼ੇਹਾਰ ਇੰਦਰਜੀਤ ਕੌਰ ਨੂੰਗੋਲ਼ੀਆਂ ਨਾਲ ਭੁੰਨਿਆ ਹੈ।

#Mogashoot: Moga police head constable cop shoots dead wife, 3 of in-laws family, injures daughter
ਮੋਗਾ ’ਚ ਪੁਲਿਸ ਮੁਲਾਜ਼ਮ ਨੇਸਰਕਾਰੀ ਪਿਸਤੌਲ ਨਾਲ ਸਹੁਰਾ ਪਰਿਵਾਰ ਦੇ ਚਾਰ ਜੀਆਂ ਨੂੰ ਉਤਾਰਿਆ ਮੌਤ ਦੇ ਘਾਟ

ਜਿਸ ਵਿਚ ਉਸ ਦੀ ਪਤਨੀਰਾਜਵਿੰਦਰ ਕੌਰ, ਸਾਲ਼ੇ ਜਸਕਰਣ ਸਿੰਘਅਤੇ ਸਾਲ਼ੇਹਾਰ ਇੰਦਰਜੀਤ ਕੌਰ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਉੱਥੇ ਹੀ ਸੱਸ ਨੂੰ ਗੰਭੀਰ ਹਾਲਤ ‘ਚ ਮੋਗਾ ਦੇ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਸੀ ,ਜਿੱਥੇ ਇਲਾਜ ਦੌਰਾਨ 65 ਸਾਲਾ ਸੱਸ ਸੁਖਵਿੰਦਰ ਕੌਰ ਪਤਨੀ ਬੋਹੜ ਸਿੰਘ ਦੀ ਮੌਤ ਹੋ ਗਈ।

#Mogashoot: Moga police head constable cop shoots dead wife, 3 of in-laws family, injures daughter
ਮੋਗਾ ’ਚ ਪੁਲਿਸ ਮੁਲਾਜ਼ਮ ਨੇਸਰਕਾਰੀ ਪਿਸਤੌਲ ਨਾਲ ਸਹੁਰਾ ਪਰਿਵਾਰ ਦੇ ਚਾਰ ਜੀਆਂ ਨੂੰ ਉਤਾਰਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਥਾਣਾ ਧਰਮਕੋਟ ਦੇ ਪੁਲਿਸ ਕਾਂਸਟੇਬਲ ਕੁਲਵਿੰਦਰ ਸਿੰਘ ਨੇ ਆਪਣੇ ਸਹੁਰਾ ਪਰਿਵਾਰ ‘ਚ ਜਿਹੜਾ ਵੀ ਸਾਹਮਣੇ ਆਇਆ ਉਸ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਹੈ। ਉਸ ਨੂੰ ਆਪਣੇ ਸਾਲ਼ੇ ਜਸਕਰਣ ਸਿੰਘ ਦੀ 10 ਸਾਲਾ ਧੀ ‘ਤੇ ਵੀ ਰਹਿਮ ਨਾ ਆਇਆ। ਉਸ ਨੂੰ ਵੀ ਗੋਲ਼ੀ ਲੱਗੀ ਹੈ। ਉਸ ਦਾ ਮਥੁਰਾਦਾਸ ਸਿਵਲ ਹਸਪਤਾਲ ‘ਚ ਇਲਾਜ ਕਰਵਾਇਆ ਜਾ ਰਿਹਾ ਹੈ ਜਦਕਿ ਉਸ ਦੇ ਮਾਤਾ-ਪਿਤਾ ,ਦਾਦੀ ਅਤੇ ਭੂਆ ਦੀ ਮੌਤ ਹੋ ਚੁੱਕੀ ਹੈ।

#Mogashoot: Moga police head constable cop shoots dead wife, 3 of in-laws family, injures daughter
ਮੋਗਾ ’ਚ ਪੁਲਿਸ ਮੁਲਾਜ਼ਮ ਨੇਸਰਕਾਰੀ ਪਿਸਤੌਲ ਨਾਲ ਸਹੁਰਾ ਪਰਿਵਾਰ ਦੇ ਚਾਰ ਜੀਆਂ ਨੂੰ ਉਤਾਰਿਆ ਮੌਤ ਦੇ ਘਾਟ

ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਝਗੜੇ ਤੋਂ ਬਾਅਦ ਪਤਨੀ ਆਪਣੇ ਪੇਕੇ ਚਲੀ ਜਾਂਦੀ ਸੀ। ਇਸ ਗੱਲ ‘ਤੇ ਕੁਲਵਿੰਦਰ ਸਿੰਘ ਆਪਣੇ ਸਹੁਰਿਆਂ ਤੋਂ ਵੀ ਕਾਫ਼ੀ ਨਾਰਾਜ਼ ਸੀ। ਜਦੋਂ ਸ਼ਨਿਚਰਵਾਰ ਰਾਤ ਨੂੰ ਸਹੁਰਾ ਪਰਿਵਾਰ ਨਾਲ ਝਗੜਾ ਹੋਇਆ ਤਾਂ ਇਸ ਦੀ ਸੂਚਨਾ ਥਾਣਾ ਧਰਮਕੋਟ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਆਪਣੇ ਸਹੁਰੇ ਘਰ ਪੁੱਜਾ ਤੇ ਤਾਬੜਤੋੜ ਫਾਇਰ ਕਰ ਕੇ ਤਿੰਨ ਜੀਆਂ ਦੀ ਮੌਕੇ ‘ਤੇ ਹੀ ਹੱਤਿਆ ਕਰ ਦਿੱਤੀ,ਜਦਕਿ ਸੱਸ ਦੀ ਹਸਪਤਾਲ ‘ਚ ਮੌਤ ਹੋ ਗਈ।
-PTCNews