ਹੋਰ ਖਬਰਾਂ

ਮੋਗਾ : ਤਿੰਨ ਬੱਚਿਆਂ ਦੇ ਪਿਓ ਨੇ 10 ਸਾਲਾ ਲੜਕੀ ਨਾਲ ਕੀਤਾ ਜਬਰ ਜਨਾਹ , ਲੋਕਾਂ ਨੂੰ ਦੇਖ ਹੋਇਆ ਫ਼ਰਾਰ

By Shanker Badra -- July 11, 2019 10:04 pm

ਮੋਗਾ : ਤਿੰਨ ਬੱਚਿਆਂ ਦੇ ਪਿਓ ਨੇ 10 ਸਾਲਾ ਲੜਕੀ ਨਾਲ ਕੀਤਾ ਜਬਰ ਜਨਾਹ , ਲੋਕਾਂ ਨੂੰ ਦੇਖ ਹੋਇਆ ਫ਼ਰਾਰ:ਮੋਗਾ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਮੋਗਾ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ।ਜਿਥੇ ਇੱਕ ਪਿੰਡ 'ਚ ਤਿੰਨ ਬੱਚਿਆਂ ਦੇ ਪਿਓ ਨੇ 10 ਸਾਲ ਦੀ ਲੜਕੀ ਨਾਲ ਜਬਰ ਜਨਾਹ ਕੀਤਾ ਹੈ।

Moga:three children father 10-year-old girl With Rape
ਮੋਗਾ : ਤਿੰਨ ਬੱਚਿਆਂ ਦੇ ਪਿਓ ਨੇ 10 ਸਾਲਾ ਲੜਕੀ ਨਾਲ ਕੀਤਾ ਜਬਰ ਜਨਾਹ , ਲੋਕਾਂ ਨੂੰ ਦੇਖ ਹੋਇਆ ਫ਼ਰਾਰ

ਮਿਲੀ ਜਾਣਕਾਰੀ ਮੁਤਾਬਕ 10 ਸਾਲਾ ਲੜਕੀ ਨੂੰ ਦੋਸ਼ੀ ਮਲਕੀਤ ਸਿੰਘ ਉਰਫ ਵਿਹਲਾ ਵਾਸੀ ਭਾਗੀਕੇ ਬਹਾਨੇ ਨਾਲ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਹਿੰਮਤਪੁਰਾ ਵਾਲੀ ਸੜਕ 'ਤੇ ਲੈ ਗਿਆ,ਜਿੱਥੇ ਮਲਕੀਤ ਸਿੰਘ ਵਿਹਲਾ ਨੇ ਲੜਕੀ ਨਾਲ ਜਬਰ ਜਨਾਹ ਕੀਤਾ। ਲੜਕੀ ਵੱਲੋਂ ਰੌਲਾ ਪਾਉਣ 'ਤੇ ਨੇੜੇ ਖੇਤਾਂ 'ਚ ਝੋਨਾ ਲਾ ਰਹੇ ਵਿਅਕਤੀ ਉਥੇ ਆ ਗਿਆ, ਜਿੰਨਾ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

Moga:three children father 10-year-old girl With Rape
ਮੋਗਾ : ਤਿੰਨ ਬੱਚਿਆਂ ਦੇ ਪਿਓ ਨੇ 10 ਸਾਲਾ ਲੜਕੀ ਨਾਲ ਕੀਤਾ ਜਬਰ ਜਨਾਹ , ਲੋਕਾਂ ਨੂੰ ਦੇਖ ਹੋਇਆ ਫ਼ਰਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਦੇਸ਼ੀ ਫ਼ੰਡਿੰਗ ਮਾਮਲਾ : ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰਾਂ ’ਤੇ CBI ਵੱਲੋਂ ਛਾਪੇ

ਇਸ ਮੰਦਭਾਗੀ ਘਟਨਾ ਤੋਂ ਬਾਅਦ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਦਾਖਲ ਕਰਾਇਆ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਸਿਵਲ ਹਸਪਤਾਲ ਮੋਗਾ ਰੈਫਰ ਕਰ ਦਿੱਤਾ।ਜਿਸ 'ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਮਲਕੀਤ ਸਿੰਘ ਉਰਫ ਵਿਹਲਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
-PTCNews

  • Share