ਮੋਹਾਲੀ ਦੀ ਮਾਰਕੀਟ ‘ਚ ਕੁੜੀਆਂ ਦੇ ਫਸੇ ਸਿੰਙ , ਦੇਖੋ ਕਿਵੇਂ ਆਪਸ ‘ਚ ਭਿੜੀਆਂ

ਮੋਹਾਲੀ ਦੀ ਮਾਰਕੀਟ 'ਚ ਕੁੜੀਆਂ ਦੇ ਫਸੇ ਸਿੰਙ , ਦੇਖੋ ਕਿਵੇਂ ਆਪਸ 'ਚ ਭਿੜੀਆਂ     

ਮੋਹਾਲੀ ਦੀ ਮਾਰਕੀਟ ‘ਚ ਕੁੜੀਆਂ ਦੇ ਫਸੇ ਸਿੰਙ , ਦੇਖੋ ਕਿਵੇਂ ਆਪਸ ‘ਚ ਭਿੜੀਆਂ:ਮੋਹਾਲੀ  :  ਮੋਹਾਲੀ ਦੇ ਸੈਕਟਰ-3ਬੀ2 ਦੀ ਮਾਰਕੀਟ ‘ਚ ਕੁੜੀਆਂ ਵਿਚਾਲੇ ਕੁੱਟ ਕੁਟਾਪਾ ਹੋਣ ਦੀ ਖ਼ਬਰ ਮਿਲੀ ਹੈ। ਕੁੜੀਆਂ ਦੀ ਇਸ ਲੜਾਈ ਦੀ ਇੱਕ ਵੀਡੀਓ ਵੀ ਸੋਸ਼ਲ ਮੀਡਿਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ ,ਜਿਸ ਨੂੰ ਦੇਖ ਕੇ ਸਭ ਹੈਰਾਨ ਹਨ।

ਮੋਹਾਲੀ ਦੀ ਮਾਰਕੀਟ ‘ਚ ਕੁੜੀਆਂ ਦੇ ਫਸੇ ਸਿੰਙ , ਦੇਖੋ ਕਿਵੇਂ ਆਪਸ ‘ਚ ਭਿੜੀਆਂ

ਇਸ ਵੀਡੀਓ ‘ਚ ਸ਼ਰੇਆਮ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਸਵਾਰ 3 ਕੁੜੀਆਂ ਇਕ-ਦੂਜੀ ਨਾਲ ਭਿੜ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਗੰਦੀਆਂ ਗਾਲ੍ਹਾਂ ਵੀ ਕੱਢ ਰਹੀਆਂ ਹਨ। ਇਨ੍ਹਾਂ ਕੁੜੀਆਂ ਦੇ ਦੋ ਗੁੱਟਾਂ ਵਿਚਾਲੇ ਕਿਸੇ ਵਿਵਾਦ ਨੂੰ ਲੈ ਕੇ ਝੜਪ ਹੋਈ ਹੈ।

ਮੋਹਾਲੀ ਦੀ ਮਾਰਕੀਟ ‘ਚ ਕੁੜੀਆਂ ਦੇ ਫਸੇ ਸਿੰਙ , ਦੇਖੋ ਕਿਵੇਂ ਆਪਸ ‘ਚ ਭਿੜੀਆਂ

ਇਸ ਦੌਰਾਨ ਕੁੜੀਆਂ ਨੂੰ ਆਪਸ ਵਿਚ ਭਿੜਦਿਆਂ ਦੇਖ ਲੋਕ ਵੱਡੀ ਗਿਣਤੀ ‘ਚ ਓਥੇ ਲੋਕ ਇਕੱਠੇ ਹੋ ਗਏ ਸਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਲਹਾਲ ਕੁੜੀਆਂ ਦੀ ਲੜਾਈ ਦਾ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ।

ਮੋਹਾਲੀ ਦੀ ਮਾਰਕੀਟ ‘ਚ ਕੁੜੀਆਂ ਦੇ ਫਸੇ ਸਿੰਙ , ਦੇਖੋ ਕਿਵੇਂ ਆਪਸ ‘ਚ ਭਿੜੀਆਂ

ਦੱਸਿਆ ਜਾਂਦਾ ਹੈ ਕਿ ਅਜੇ ਇਸ ਲੜਾਈ ਸਬੰਧੀ ਕਿਸੇ ਵੀ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ। ਦੱਸ ਦੇਈਏ ਕਿ ਕੁੜੀਆਂ ਦੀ ਲੜਾਈ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ,ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ ,ਜਿਸ ਵਿੱਚ ਕੁੜੀਆਂ ਆਪਸ ‘ਚ ਲੜ ਰਹੀਆਂ ਸਨ।
-PTCNews